BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਵਿੱਚ ਹਵਨਯੱਗ ਨਾਲ ਨਵੇਂ ਸਾਲ ਦਾ ਸ਼ੁਭਾਰੰਭ

ਜਲੰਧਰ 6 ਜਨਵਰੀ (ਜਸਵਿੰਦਰ ਆਜ਼ਾਦ)- ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਵਿੱਚ ਨਵੇਂ ਸਾਲ ਦੇ ਸ਼ੁਭਾਰੰਭ ਹੇਤੁ ਹਵਨਯੱਗ ਦਾ ਆਯੋਜਨ ਪ੍ਰਿੰਸੀਪਲ ਡਾ. ਅਜੇ ਸਰੀਨ ਦੇ ਯੋਗ ਅਗਵਾਈ ਹੇਠ ਕੀਤਾ ਗਿਆ। ਮੰਤਰ ਉਚਾਰਣ ਦੀ ਮਧੁਰ ਧਵਨੀ ਦੇ ਮਾਧਿਅਮ ਨਾਲ ਹਵਨ ਯੱਗ ਕੀਤਾ ਗਿਆ। ਮੁੱਖ ਯਜਮਾਨ ਪ੍ਰਿੰਸੀਪਲ ਡਾ. ਅਜੇ ਸਰੀਨ ਦੇ ਨਾਲ ਸਾਰੇ ਅਧਿਆਪਕਾਂ ਨੇ ਕਾਮਨਾਵਾਂ ਅਤੇ ਸ਼ੁਭਾਸ਼ੀਸ਼ ਹੇਤੁ ਹਵਨ ਯੱਗ ਵਿੱਚ ਆਹੁਤਿਆਂ ਅਰਪਿਤ ਕੀਤੀਆਂ। ਪ੍ਰਿੰਸੀਪਲ ਜੀ ਨੇ ਸੰਬੋਧਿਤ ਕਰਦੇ ਹੋਏ ਨਵੇਂ ਸਾਲ ਦੀ ਸ਼ੁਭਕਾਮਨਾਵਾਂ ਦਿੱਤੀਆ ਅਤੇ ਨਵੇਂ ਸੰਕਲਪ ਅਤੇ ਨਵਸਫੂਰਤੀ ਦੇ ਨਾਲ ਪ੍ਰਗਤਿ ਦੇ ਪੱਥ ਤੇ ਅੱਗੇ ਵੱਧਦੇ ਹੋਏ ਸੰਸਥਾ ਨੂੰ ਨਵੀਆਂ ਉਚਾਈਆਂ ਤੇ ਲੈ ਜਾਉਣ ਦੀ ਪ੍ਰੇਰਣਾ ਦਿੱਤੀ। ਉਹਨਾਂ ਆਪਣੀ ਬੁਰਾਈਆਂ ਅਤੇ ਦੋਸ਼ਾਂ ਨੂੰ ਯੱਗ ਰੂਪੀ ਅਗਨੀ ਵਿੱਚ ਹਵਨ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਸ਼ਾਂਤੀ ਪਾਠ ਅਤੇ ਓਮz ਧਵਨੀ ਦੇ ਨਾਲ ਸਰਵੇ ਦੇ ਨਾਲ ਸਰਵੇ ਭਵੰਤੂ ਸੁਖਿਨ: ਦੀ ਕਾਮਨਾ ਕੀਤੀ ਗਈ। ਇਸ ਮੌਕੇ ਤੇ ਸ਼੍ਰੀਮਤੀ ਮੀਨਾਕਸ਼ੀ ਸਿਆਲ, ਡਾ. ਜਯੋਤਿ ਮਿੱਤੂ, ਸ਼੍ਰੀਮਤੀ ਨੀਤੀ ਸੂਦ, ਮਮਤਾ, ਨਵਰੂਪ, ਸੁਨੀਤਾ ਧਵਨ ਅਤੇ ਹੌਰ ਅਧਿਆਪਕ ਮੌਜੂਦ ਸਨ।

No comments: