BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵੋਟਰ ਜਾਗਰੂਕਤਾ ਲਈ ਜਲੰਧਰ ਦੇ ਐਨ.ਆਈ.ਟੀ ਤੋਂ ਫਿਲੌਰ ਤੱਕ ਬਣੇਗੀ ਮਨੁੱਖੀ ਕੜੀ

75 ਹਜ਼ਾਰ ਵਿਦਿਆਰਥੀ ਤੇ ਕੇਂਦਰੀ ਸੁਰੱਖਿਆ ਦਸਤਿਆਂ ਦੇ ਜਵਾਨ ਵੀ ਲੈਣਗੇ ਭਾਗ
ਜਲੰਧਰ 24 ਜਨਵਰੀ (ਜਸਵਿੰਦਰ ਆਜ਼ਾਦ)- ਪੰਜਾਬ ਵਿਧਾਨ ਸਭਾ ਚੋਣਾਂ 2017 ਦੌਰਾਨ ਵੱਧ ਤੋਂ ਵੱਧ ਵੋਟ ਦੇ ਹੱਕ ਦੇ ਇਸਤੇਮਾਲ ਲਈ ਲੋਕਾਂ ਨੂੰ ਪ੍ਰੇਰਨ ਲਈ 75 ਹਜ਼ਾਰ ਦੇ ਕਰੀਬ ਸਕੂਲੀ ਵਿਦਿਆਰਥੀਆਂ ਵਲੋਂ 31 ਜਨਵਰੀ ਨੂੰ ਇਕ ਲੰਬੀ ਮਨੁੱਖੀ ਚੇਨ ਬਣਾਈ ਜਾਵੇਗੀ। ਇਸ ਤੋਂ ਇਲਾਵਾ ਇਸ ਵਿਚ ਆਮ ਲੋਕ ਤੇ ਕੇਂਦਰੀ ਸੁਰੱਖਿਆ ਦਸਤਿਆਂ ਬੀ.ਐਸ.ਐਫ. , ਸੀ.ਆਰ.ਪੀ.ਐਫ, ਆਈ.ਟੀ.ਬੀ.ਪੀ. ਦੇ ਜਵਾਨ ਵੀ ਇਸ ਮਨੁੱਖੀ ਚੇਨ ਦਾ  ਹਿੱਸਾ ਹੋਣਗੇ। ਇਸ ਸਬੰਧੀ ਅੱਜ ਇਕ ਮੀਟਿੰਗ ਦੌਰਾਨ ਜਿਲਾ ਚੋਣ ਅਫਸਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਜਲੰਧਰ-ਅੰਮ੍ਰਿਤਸਰ ਕੌਮੀ ਰਾਜ ਮਾਰਗ 'ਤੇ ਸਥਿਤ ਐਨ.ਆਈ.ਟੀ. ਤੋਂ ਸ਼ੁਰੂ ਹੋਣ ਵਾਲੀ ਇਹ ਮਨੁੱਖੀ ਚੇਨ ਫਿਲੌਰ ਵਿਖੇ ਸਤਲੁਜ ਦਰਿਆ 'ਤੇੇ ਬਣੇ ਪੁਲ ਤੱਕ ਹੋਵੇਗੀ ਅਤੇ ਅੱਗੋਂ ਲੁਧਿਆਣਾ ਜਿਲੇ ਦੇ ਵਿਦਿਆਰਥੀਆਂ ਵਲੋਂ ਇਸ ਕੜੀ ਨੂੰ ਵਧਾਇਆ ਜਾਵੇਗਾ। ਇਸ ਕੜੀ ਵਿਚ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ 9 ਵੀਂ ਜਮਾਤ ਤੇ ਉਸ ਤੋਂ ਉੱਪਰ ਦੇ ਵਿਦਿਆਰਥੀ ਹੀ ਭਾਗ ਲੈ ਸਕਣਗੇ  ਤੇ ਸਾਰੇ ਰਸਤੇ ਦੌਰਾਨ ਜਿੱਥੇ ਪੰਜਾਬ ਪੁਲਿਸ ਵਲੋਂ ਮਨੁੱਖੀ ਕੜੀ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ ਉੱਥੇ ਹੀ ਪਿਮਜ਼ ਵਲੋਂ ਤਾਇਨਾਤ ਮੈਡੀਕਲ ਟੀਮਾਂ ਵਲੋਂ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਕੌਮੀ ਰਾਜ ਮਾਰਗ 'ਤੇ  ਵਿਦਿਆਰਥੀਆਂ ਦੇ ਰੀ ਚੱਲਣ ਲਈ ਖੱਬੇ ਪਾਸੇ ਇਕ ਵੱਖਰੀ ਲੇਨ ਨਿਰਧਾਰਿਤ ਕੀਤੀ ਗਈ ਹੈ। ਇਸ ਮੌਕੇ ਐਸ.ਐਸ.ਪੀ. ਜਲੰਧਰ ਦਿਹਾਤੀ ਸ਼੍ਰੀ ਐਸ.ਐਸ. ਮਾਨ , ਵਧੀਕ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ (ਵਿਕਾਸ), ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਗੁਰਮੀਤ ਸਿੰਘ, ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਖਹਿਰਾ, ਸਵੀਪ ਦੇ ਵੱਖ-ਵੱਖ ਵਿਭਾਗਾਂ ਦੇ ਨੋਡਲ ਅਫਸਰ ਤੇ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।

No comments: