BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹੋਣਹਾਰ ਵਿਦਿਆਰਥੀਆ ਨੂੰ ਕੀਤਾ ਸਨਮਾਨਿਤ

ਹੋਣਹਾਰ ਵਿਦਿਆਰਥੀਆ ਨੂੰ ਸਨਮਾਨਿਤ ਕਰਦੇ ਸਕੂਲ ਦੇੇ ਪ੍ਰਿੰਸੀਪਲ ਗੁਰਮੀਤ ਸਿੰਘ ਤੇ ਹੋਰ ਪਤਵੰਤੇ।
ਜਲਾਲਾਬਾਦ 20 ਜਨਵਰੀ (ਬਬਲੂ ਨਾਗਪਾਲ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿੜਿਆ ਵਾਲਾ ਵਿਖੇ ਹਰ ਸਾਲ ਦੀ ਤਰਾ ਇਸ ਵਾਰ ਵੀ ਸਕੂਲ ਦੇ ਸਮੂਹ ਸਟਾਫ, ਸਕੂਲ ਦੇ ਵਿਦਿਆਰਥੀਆਂ ਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਗਏ। ਭੋਗ ਅਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਗੁਰਮੀਤ ਸਿੰਘ ਅਤੇ ਸਕੂਲ ਦੇ ਸਟਾਫ, ਹਰਮੰਦਰ ਸਿੰਘ ਸਾਬਕਾ ਸਰਪੰਚ, ਨੰਬਰਦਾਰ ਅਵਤਾਰ ਸਿੰਘ ਤੇ ਮਾਘ ਸਿੰਘ ਸਰਪੰਚ ਵੱਲੋਂ ਸਾਇੰਸ ਮੇਲੇ ਵਿੱਚ ਮੱਲਾ ਮਾਰਨ ਵਾਲੇ ਤੇ ਹੋਣਹਾਰ ਵਿਦਿਆਰਥੀਆ ਨੂੰ ਸਨਮਾਨਿਤ ਕੀਤਾ ਗਿਆ। ਮਾਸਟਰ ਜਸਵੰਤ ਸਿੰਘ ਗਿੱਲ ਨੈਸ਼ਨਲ ਐਵਰਡੀ ਵਲੋਂ ਮੈਰੀਟੋਰੀਅਸ ਸਕੂਲਾ ਵਿੱਚ ਪੜਨ ਵਾਲੇ ਵਿਦਿਆਰਥੀਆ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਪਿ੍ਰੰਸੀਪਲ ਸ਼ੀ ਗੁਰਮੀਤ ਸਿੰਘ ਅਤੇ ਲੈਕਚਰਾਰ ਸ਼ੀ ਸੁਭਾਸ਼ ਚੰਦਰ ਵਲੋਂ ਪੁੱਜੀਆ ਸੰਗਤਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ 'ਤੇ ਸਕੂਲ ਦਾ ਸਮੂਹ ਸਟਾਫ, ਵੱਖ-ਵੱਖ ਸਕੂਲ ਤੋਂ ਆਏ ਪਿ੍ਰੰਸੀਪਲ ਤੇ ਅਧਿਆਪਕ, ਵਿਦਿਆਰਥੀ ਅਤੇ ਪਿੰਡ ਦੀਆ ਸੰਗਤਾ ਮਾਜੂਦ ਸਨ।

No comments: