BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿਦਿਆਰਥੀਆਂ ਨੇ ਦੇਸ਼ਭਗਤੀ ਦੇ ਰੰਗ ਵਿੱਚ ਰੰਗਦੇ ਹੋਏ ਮਨਾਇਆ ਗਣਤੰਤਰ ਦਿਵਸ

ਜਲੰਧਰ 24 ਜਨਵਰੀ (ਗੁਰਕੀਰਤ ਸਿੰਘ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਦੇ ਵਿਦਿਆਰਥੀਆਂ ਵਲੋਂ ਦੇਸ਼ਭਗਤੀ ਦੇ ਰੰਗ ਵਿੱਚ ਰੰਗਦੇ ਹੋਏ ਗਣਤੰਤਰ ਦਿਵਸ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮਿਠੂ ਬਸਤੀ ਵਿੱਚ ਮਨਾਇਆ ਗਿਆ। ਵਿਦਿਆਰਥੀਆਂ ਵਲੋਂ ਵਿਜੈ ਵਿਸ਼ਵਾ ਤਿਰੰਗਾ ਪਿਆਰਾ, ਹਮ ਬਾਲਕ ਹਿੰਦੁਸਤਾਨ ਦੇ ਗੀਤ ਅਤੇ ਵੰਦੇ ਮਾਤਰਮ ਉੱਤੇ ਡਾਂਸ ਪੇਸ਼ ਕੀਤਾ। ਇਸਦੇ ਇਲਾਵਾ ਵਿਦਿਆਰਥੀਆਂ ਵਲੋਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦੇਣ ਵਾਲੇ ਸ਼ਹੀਦਾਂ ਦੇ ਜੀਵਨ, ਸੰਘਰਸ਼, ਯੋਗਦਾਨ ਆਦਿ ਕੋਰਿਉਗ੍ਰਾਫਰ ਪੇਸ਼ ਕੀਤੀ ਗਈ। ਵਿਦਿਆਰਥੀਆਂ ਨੇ ਤਿਰੰਗੇ ਨੂੰ ਸਲਾਮ ਕਰਦੇ ਹੋਏ ਹਮੇਸ਼ਾ ਦੇਸ਼ ਨਾਲ ਪਿਆਰ ਕਰਣ ਅਤੇ ਉਸਦਾ ਮਾਨ ਵਧਾਉਣ ਦਾ ਪ੍ਰਣ ਲਿਆ। ਵਿਦਿਆਰਥੀਆਂ ਲਕਸ਼, ਰਿਧਮ, ਮਨਜੋਤ, ਨਿਖੀਲ, ਸੰਨੀ, ਹਿਤੇਸ਼, ਅੰਸ਼, ਗੁਰਪ੍ਰੀਤ, ਸੁਮਿਤ, ਆਦਿ ਦੇ ਚਿਹਰੇ ਉੱਤੇ ਤਿਰੰਗੇ ਬਣਾ ਦੇਸ਼ ਦੇ ਪ੍ਰਤੀ ਪਿਆਰ ਦਾ ਇਜਹਾਰ ਕੀਤਾ।ਵਿਦਿਆਰਥੀਆਂ ਨੇ ਦੇਸ਼ਭਗਤੀ ਦੇ ਗੀਤ, ਕਵਿਤਾਵਾਂ ਸੁਣਾਈਆਂ ਉੱਥੇ ਹੀ ਭ੍ਰਿਸ਼ਟਾਚਾਰ, ਅਨਪੜਤਾ, ਗਰੀਬੀ ਦੇ ਵਿਰੁਧ ਲਘੂ ਨਾਟਿਕਾ ਪੇਸ਼ ਕੀਤੀ। ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਸਭ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦੇ ਹੋਏ ਮਿਲਕੇ ਗਣਤੰਤਰ ਦਿਵਸ ਮਨਾਉਣ ਨੂੰ ਕਿਹਾ।

No comments: