BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਲਕਾ ਅਜਨਾਲਾ ਤੋ ਅਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਸ੍ਰੀ ਰੋਬਟ ਮਸੀਹ ਪੱਛੀਆ ਨੇ ਆਪਣੇ ਹੱਕ ਵਿੱਚ ਲੋਕਾ ਨੂੰ ਕੀਤਾ ਲਾਮਬੰਦ

ਅਪਣਾ ਪੰਜਾਬ ਪਾਰਟੀ ਪੰਜਾਬ ਵਿੱਚੋ ਇਤਿਹਾਸਿਕ ਜਿੱਤ ਪ੍ਰਾਪਤ ਕਰੇਗੀ- ਰੋਬਟ ਮਸੀਹ ਪੱਛੀਆ
 
ਅਪਣਾ ਪੰਜਾਬ ਪਾਰਟੀ ਉਮੀਦਵਾਰ ਸ੍ਰੀ ਰੋਬਟ ਮਸੀਹ ਪੱਛੀਆ ਵੋਟਰਾਂ ਨੂੰ ਆਪਣੇ ਹੱਕ ਵਿੱਚ ਲਾਮਬੰਦ ਕਰਦੇ ਹੋਏ
ਰਮਦਾਸ 19 ਜਨਵਰੀ (ਸਾਹਿਬ ਖੋਖਰ)- ਵਿਧਾਨ ਸਭਾ ਹਲਕਾ ਅਜਨਾਲਾ ਤੋ ਅਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਸ੍ਰੀ ਰੋਬਟ ਮਸੀਹ ਪੱਛੀਆ ਨੇ ਆਪਣੇ ਹੱਕ ਵਿੱਚ ਲੋਕਾਂ ਨੂੰ ਲਾਮਬੰਦ ਕਰਦੀਆ ਪਿੰਡ ਜੱਟਾ ਵਿਖੇ ਇੱਕ ਭਰਵੇ ਇਕੱਠ ਨੂੰ ਸੰਬੋਧਨ ਕਰਦਿਆ ਆਖਿਆਂ ਕਿ ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ 10 ਸਾਲ ਦੇ ਰਾਜ ਦੌਰਾਨ ਲੋਕਾਂ ਨੂੰ ਕੰਗਾਲ ਕਰ ਕੇ ਰੱਖ ਦਿੱਤਾ ਹੈ ।ਕਿਸਾਨ, ਮਜਦੂਰ ਤੇ ਹਰੇਕ ਵਰਗ ਕਰਜੇ ਦੀ ਮਾਰ ਹੇਠ ਆ ਚੁੱਕਾ ਹੈ । ਬੇਰੁਜਗਾਰਾਂ ਨੂੰ ਰੁਜਗਾਰ ਦੇਣ ਦੀ ਥਾਂ ਡਾਗਾਂ ਨਾਲ ਕੁਿੱਟਆ ਗਿਆ।ਇਸ ਰਾਜ ਦੌਰਾਨ ਬਹੁਤ ਸਾਰੇ ਕਿਸਾਨਾਂ ਮਜਬੂਰ ਹੋ ਕੇ ਖੁਦਕੁਸ਼ੀਆ ਕਰ ਲਈਆ ਹਨ ਪਰ ਅਕਾਲੀ ਭਾਜਪਾ ਸਰਕਾਰ ਆਪਣੀਆਂ ਜੇਬਾਂ ਭਰਨ ਵੱਲ ਲੱਗੀ ਰਹੀ ਹੈ।ਜਿਸ ਕਰਕੇ ਇਸ ਸਰਕਾਰ ਨੂੰ ਚਲਦਾ ਕਰਨ ਲਈ ਲੋਕ ਤਿਆਰ ਬੈਠੇ ਹਨ। ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਵੀ ਦੋਗਲੀਆ ਨੀਤੀਆ ਨੂੰ ਲੋਕ ਭਲੀਭਾਤ ਜਾਣ ਚੁੱਕੇ ਹਨ ਜਿਸ ਕਰਕੇ ਆਪ ਨੂੰ ਵੀ ਲੋਕ ਮੂੰਹ ਨਹੀ ਲਗਾ ਰਹੇ।ਜ਼ਦ ਕੇ ਇਸਾਹੀ ਭਾਈਚਾਰੇ ਨੂੰ ਹਰ ਇਕ ਸਰਕਾਰ ਨੇ ਅੱਖੋ ਪਰੋਖੇ ਕੀਤਾ ਤੇ ਇਹਨਾ ਨੂੰ ਹਰ ਇਕ ਬਣਦੀ ਸਹੂਲਤ ਤੋ ਵਾਜ਼ਿਆ ਰੱਖਿਆ।ਜ਼ਿਸ ਕਰਕੇ ਇਸਾਈ ਭਾਈਚਾਰੇ ਦੇ ਨੋਜ਼ਵਾਨ ਆਰਧਿਕ ਤੇ ਸਮਾਜ਼ਿਕ ਪੱਖੋ ਬੁਰੀ ਤਰਾ ਨਾਲ ਗੁਲਤਾਨ ਹੁੱਦੇ ਜ਼ਾ ਰਿਹੇ ਹਨ। ਜ਼ਿਸ ਕਰਕੇ ਭਾਈਚਾਰਾ ਅਪਣਾ ਪੰਜਾਬ ਪਾਰਟੀ ਨਾਲ ਮੋਡੇ ਨਾਲ ਮੋਡਾ ਜ਼ੋੜ ਕੇ ਸਾਥ ਦੇਣ ਲਈ ਤਿਆਰ ਹੈ । ਉਹਨਾ ਕਿਹਾ ਕਿ ਅਪਣਾ ਪੰਜਾਬ ਪਾਰਟੀ ਪੰਜਾਬ ਵਿੱਚੋ ਇਤਿਹਾਸਕ ਜਿੱਤ ਪ੍ਰਾਪਤ ਕਰੇਗੀ।ਇਸ ਮੌਕੇ ਸੰਘਰਸ ਮੋਰਚਾ ਦੇ ਸੀਨੀਅਰ ਮੀਤ ਪ੍ਰਧਾਨ ਸੁਮਨ ਮਸੀਹ ਪੱਛੀਆ, ਰੁਕੇਸ ਕੁਮਾਰ, ਪਾਲ ਮਸੀਹ ਨੰਗਲਸੋਹਲ ,ਮੰਗਾ ਮਸੀਹ ਜ਼ੱਟਾ ,ਕਾਲਾ ਮਸੀਹ ,ਗੁਰਨਾਮ ਮਸੀਹ ,ਹਰਬੰਸ ,ਲਆਕਤ ਮਸੀਹ ,ਵਿੱਕੀ ਮਸੀਹ ,ਨੀਰਜ਼ ਚੋਹਾਨ ਤੋ ਇਲਾਵਾ ਵੱਡੀ ਗਿਣਤੀ ਵਿੱਚ ਅਪਣਾ ਪੰਜਾਬ ਪਾਰਟੀ ਦੇ ਵਰਕਰ ਮੌਜੂਦ ਸਨ।

No comments: