BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਸ੍ਰੀ ਰੋਬਟ ਨੇ ਘਰਾਂ, ਬਜਾਰਾਂ, ਦੁਕਾਨਦਾਰਾਂ ਦੇ ਕੋਲ ਜਾ ਕੇ ਆਪਣੇ ਹੱਕ 'ਚ ਵੋਟਾਂ ਪਾਉਣ ਲਈ ਕੀਤਾ ਪ੍ਰੇਰਿਤ

ਕਸਬਾ ਰਮਦਾਸ ਵਿਖੇ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਰੋਬਟ ਮਸੀਹ ਪੱਛੀਆਂ ਤੇ ਪਾਰਟੀ ਵਰਕਰ
ਰਮਦਾਸ 23 ਜਨਵਰੀ (ਸਾਹਿਬ ਖੋਖਰ)- ਵਿਧਾਨ ਸਭਾ ਹਲਕਾ ਅਜਨਾਲਾ ਤੋ ਆਪਣਾ ਪੰਜਾਬ ਪਾਰਟੀ  ਦੇ ਉਮੀਦਵਾਰ ਸ੍ਰੀ: ਰੋਬਟ ਮਸੀਹ ਪੱਛੀਆ ਨੇ ਆਪਣੇ ਵਰਕਰਾਂ ਨਾਲ ਅੱਜ ਕਸਬਾ ਰਮਦਾਸ ਦੇ ਬਜਾਰਾਂ, ਘਰਾਂ, ਦੁਕਾਨਦਾਰਾਂ ਦੇ ਕੋਲ ਜਾ ਕੇ ਆਪਣੇ ਹੱਕ 'ਚ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ। ਸ੍ਰੀ ਰੋਬਟ ਨੇ ਕਿਹਾ ਕਿ ਇਸ ਵਾਰ ਦੀਆ ਵਿਧਾਂਨ ਸਭਾ ਚੋਣਾ 'ਚ ਆਪਣਾ ਪੰਜਾਬ ਪਾਰਟੀ ਦੀ ਸਰਕਾਰ ਬਣਨਾ ਤੈਅ ਹੈ ਕਿਉਕਿ ਪੰਜਾਬ ਦੇ ਸੂਝਵਾਨ ਵੋਟਰ ਇਹ ਜਾਣ ਚੁੱਕੇ ਹਨ ਤੇ ਉਹ ਪੰਜਾਬ ਅੰਦਰ ਕੁਝ ਬਦਲਾਅ ਵੇਖਣਾ ਚਾਹੁੰਦੇ ਹਨ ਕਿaਕੇ ਉਹ ਇਕੋ ਇੱਕ ਪਾਰਟੀ ਹੈ ਆਪਣਾ ਪੰਜਾਬ ਪਾਰਟੀ ।ਉਹਨਾ ਕਿਹਾ ਕੇ ਉਨਾ ਦੀ ਚੋਣ ਮੁਹਿੰਮ ਨੂੰ ਦਿਨੋ ਦਿਨ ਤਕੜਾ ਹੁੰਗਾਰਾ ਮਿਲ ਰਿਹਾ ਜਦ ਕਿ ਦੂਸਰੀਆ ਪਾਰਟੀਆ ਨੂੰ ਕੋਈ ਮੂੰਹ ਨਹੀ ਲਗਾ ਰਿਹਾ ।ਉਹਨਾ ਨੇ ਕਿਹਾ ਕਿ ਪੂਰੇ ਅਜਨਾਲਾ ਹਲਕੇ ਅੰਦਰ ਆਪਣਾ ਪੰਜਾਬ ਪਾਰਟੀ ਦੇ ਹੱਕ ਵਿੱਚ ਲਹਿਰ ਚੱਲ ਰਹੀ ਹੈ ਅਤੇ ਪਾਰਟੀ ਦਾ ਹਰੇਕ ਵਰਕਰ ਦਿਨ ਰਾਤ ਸਖਤ ਮਿਹਨਤ ਕਰਕੇ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਵਿੱਚ ਲੱਗਾ ਹੋਇਆ ਹੈ ਇਸ ਕਰਕੇ ਦਿਨੋ ਦਿਨ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰਾ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਜੋ ਇਸ ਗੱਲ ਦਾ ਸਬੂਤ ਹੈ ਕਿ ੨੦੧੭ ਦੀਆ ਵਿਧਾਨ ਸਭਾ ਚੋਣਾ 'ਚ ਆਪਣਾ ਪੰਜਾਬ ਪਾਰਟੀ ਦੀ ਹੀ ਸਰਕਾਰ ਬਣੇਗੀ ਤੇ ਇਹਨਾ ਰਿਵਾਇਤੀ ਪਾਰਟੀਆਂ ਕਾਂਗਰਸ , ਆਪ ਤੇ ਅਕਾਲੀ ਦਲ ਬਾਦਲ ਤੋ ਲੋਕਾਂ ਨੂੰ ਨਿਯਾਤ ਮਿਲ ਜਾਵੇਗੀ । ਸ੍ਰੀ ਰੋਬਟ ਨੇ ਕਿਹਾ ਆਪਣਾ ਪੰਜਾਬ ਪਾਰਟੀ ਦੀ ਸਰਕਾਰ ਬਣਨ ਤੇ ਗਰੀਬ ਵਰਗ ਨੂੰ ਸਹੂਲਤਾ ਦਿੱਤੀਆ ਜਾਣਗੀਆ ਤੇ ਹੋਰ ਰੋਜਗਾਰ ਦੇ ਮੌਕੇ ਵੱਧ ਤੋ ਵੱਧ ਪ੍ਰਦਾਨ ਕੀਤੇ ਜਾਣਗੇ ।ਉਹਨਾ ਕਿਹਾ ਕਿ  ਬੁਢਾਪਾ ਪੈਨਸ਼ਨ, ਵਿਧਵਾ ਤੇ ਅੰਗਹੀਣ ਪੈਨਸ਼ਨਾ ਸਮੇਤ ਲੜਕੀਆਂ ਦੇ ਵਿਆਹ ਤੇ ਸ਼ਗਨ ਸਕੀਮ ਵਿੱਚ ਵਾਧਾ ਕੀਤਾ ਜਾਵੇਗਾ। ਇਸ ਮੌਕੇ ਉਹਨਾ ਨਾਲ ਗੁਰਨਾਮ ਮਸੀਹ ਕਤਲਾਂ,ਮੰਗਾ ਮਸੀਹ ,ਰਮਨ ਮਸੀਹ , ਬੋਨੀ ਮਸੀਹ ,ਮਨੀ ਮਸੀਹ , ਜਾਰਜ ਮਸੀਹ ,ਗਗਨ ਮਸੀਹ ,ਸੱਮਨ ਮਸੀਹ ,ਵਿਕਟਰ ਮਸੀਹ ,ਵਿਲਅਮ ਮਸੀਹ ਪੱਛੀਆ ,ਕੁਲਵਿੱਤ ਸਿੱਘ ,ਹਰਜੀਤ ਸਿੱਘ ,ਕੁਲਬੀਰ ਸਿੱਘ ,ਵਿੱਕੀ  ਤੋ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜਰ ਸਨ।

No comments: