BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਰਦੀ ਕਾਰਨ ਸਕੂਲਾਂ ਦਾ ਸਮਾਂ ਤਬਦੀਲ

9.00 ਦੀ ਥਾਂ ਸਵੇਰੇ 10.00 ਵਜੇ ਖੁੱਲਣਗੇ
ਜਲੰਧਰ 20 ਜਨਵਰੀ (ਜਸਵਿੰਦਰ ਆਜ਼ਾਦ)- ਡਿਪਟੀ ਕਮਿਸ਼ਨਰ-ਕਮ-ਜਿਲਾਂ ਮੈਜਿਸਟਰੇਟ ਸ੍ਰੀ ਕਮਲ ਕਿਸ਼ੋਰ ਯਾਦਵ ਵਲੋਂ ਜਲੰਧਰ ਜਿਲੇ ਅਧੀਨ ਪੈਂਦੇ ਸਾਰੇ ਸਰਕਾਰੀ/ਪ੍ਰਾਈਵੇਟ ਸਕੂਲਾਂ ਦਾ ਸਮਾਂ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਜਿਲਾ ਮੈਜਿਸਟਰੇਟ ਵਲੋਂ ਜਾਬਤਾ ਫੌਜਦਾਰੀ 1973 ਦੀ ਧਾਰਾ 144 ਅਧੀਨ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਰਦੀ ਅਤੇ ਧੁੰਦ ਜਿਆਦਾ ਹੋਣ ਕਾਰਨ ਬੱਚਿਆਂ ਨੂੰ ਸਕੂਲ ਜਾਣ ਵਿੱਚ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਰਕੇ ਹੁਣ ਸਰਕਾਰੀ/ਪ੍ਰਾਈਵੇਟ ਸਕੂਲ ਸਵੇਰੇ 9.00 ਵਜੇ ਦੀ ਥਾਂ 10.00 ਵਜੇ ਖੁੱਲਣਗੇ ਅਤੇ ਬਾਅਦ ਦੁਪਹਿਰ 2.45 ਤੇ ਬੰਦ ਹੋਣਗੇ। ਇਹ ਹੁਕਮ ਮਿਤੀ 21 ਤੋਂ 28 ਜਨਵਰੀ 2017 ਤੱਕ ਲਾਗੂ ਰਹਿਣਗੇ।

No comments: