BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਦੇ ਨੰਨ੍ਹੇਂ ਵਿਦਿਆਰਥੀਆਂ ਨੇ ਕੀਤੀ ਐਨੀਮਲ ਕਿੰਗਡਮ ਪਾਰਟੀ

ਜਲੰਧਰ 5 ਜਨਵਰੀ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਖਾਂਬਰਾ ਬ੍ਰਾਂਚ ਵਿੱਚ  ਨੰਨ੍ਹੇਂ ਵਿਦਿਆਰਥੀਆਂ ਦਾ ਸੰਸਥਾ ਵਿੱਚ ਸਵਾਗਤ ਕਰਦੇ ਹੋਏ ਐਨੀਮਲ ਕਿੰਗਡਮ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਰੁਪਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਪ੍ਰੀ ਨਰਸਰੀ ਵਿੰਗ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਉੱਤੇ ਵਿਦਿਆਰਥੀਆਂ ਨੇ ਪੇਪਰ ਨਾਲ ਸ਼ੇਰ, ਜਰਫ, ਤੋਤੇ ਆਦਿ ਪਸ਼ੁ-ਪੰਛੀ, ਆਦਿ ਬਣਾਏ ਗਏ।ਵਿਦਿਆਰਥੀਆਂ ਵਲੋਂ ਸਭ ਨੂੰ ਜੀਵ-ਜੰਤੂਆਂ, ਪਸ਼ੁ-ਪੰਛੀਆਂ ਦੀ ਰੱਖਿਆ ਕਰਣ ਦਾ ਸੰਦੇਸ਼ ਦਿੱਤਾ। ਇਸਦੇ ਇਲਾਵਾ ਵਿਦਿਆਰਥੀਆਂ ਨੇ ਪਾਲਤੂ ਅਤੇ ਜੰਗਲੀ ਜੀਵ ਦੇ ਬਾਰੇ ਵਿੱਚ ਦੱਸਿਆ। ਪ੍ਰਿੰਸੀਪਲ ਸ਼੍ਰੀਮਤੀ ਰੁਪਿੰਦਰ ਕੌਰ ਨੇ ਕਿਹਾ ਕਿ ਜਾਨਵਰਾਂ ਦੀ ਪਹਿਚਾਣ ਅਤੇ ਉਨਾਂ ਦੀ ਰੱਖਿਆਂ ਦੇ ਬਾਰੇ ਵਿੱਚ ਸਮਝਾਉਣ ਲਈ ਇਹ ਕਿੰਗਡਮ ਪਾਰਟੀ ਕੀਤੀ ਗਈ ਹੈ।

No comments: