BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੈਨਸੀਆ ਸੀ.ਸੈ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿੱਤਿਆ ਗੋਲਡ ਮੈਡਲ

ਗੋਲਡ ਮੈਡਲ ਜਿੱਤ ਕੇ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਾ ਸਕੂਲ ਸਟਾਫ
ਜਲਾਲਾਬਾਦ 20 ਜਨਵਰੀ (ਬਬਲੂ ਨਾਗਪਾਲ)- ਪੈਨਸੀਆ ਸੀ.ਸੈ. ਪਬਲਿਕ ਸਕੂਲ ਦੇ ਵਿਦਿਆਰਥੀ ਨੇ ਪਟਿਆਲਾ ਵਿੱਚ ਹੋਈਆਂ ਪੰਜਾਬ ਪੱਧਰ ਦੀਆਂ ਖੇਡਾਂ ਵਿੱਚ ਐਥਲੈਟਿਕਸ ਵਿੱਚ ਗੋਲਡ ਮੈਡਲ ਜਿੱਤ ਕੇ ਸਕੂਲ ਅਤੇ ਜਲਾਲਾਬਾਦ ਦਾ ਨਾਂ ਰੋਸ਼ਨ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਰਮਨਪ੍ਰੀਤ ਕੌਰ ਨੇ ਦੱਸਿਆ ਕਿ ਖੇਲੋ ਇੰਡੀਆ ਐਥਲੈਟਿਕਸ ਮੀਟ ਵਿੱਚ ਜਿੱਲੇ ਵਿੱਚ ਸੋਨ ਤਗਮਾ ਜਿੱਤਣ ਤੋਂ ਬਾਅਦ ਗੁਰਸਿਮਰਨ ਸਿੰਘ ਨੇ ਪੰ ੇ ਉਮਦਾ ਪ੍ਰਦਰਸ਼ਨ ਕਰਦੇ ਹੋਏ ਗੋਲਾ ਸੁੱਟਣ ਵਿੱਚ ਅੰਡਰ 14 ਗਰੁੱਪ ਵਿੱਚ ਸੋਨ ਤਗਮਾ ਜਿੱਤ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਗੁਰਸਿਮਰਨ ਹੁਣ ਨੈਸ਼ਨਲ ਪੱਧਰ ਦੀਆਂ ਐਥਲੈਟਿਕਸ ਖੇਡਾਂ ਜੋ ਕਿ ਗੁਜਰਾਤ ਵਿਖੇ ਹੋਣਗੀਆਂ, ਵਿੱਚ ਭਾਗ ਲਏਗਾ। ਸਕੂਲ ਪ੍ਰਿੰਸੀਪਲ ਅਤੇ ਸਕੂਲ ਪ੍ਰੰਬਧਕਾਂ ਵੱਲੋਂ ਗੁਰਸਿਮਰਨ ਸਿੰਘ, ਉਸ ਦੇ ਮਾਤਾ ਪਿਤਾ ਅਤੇ ਸਕੂਲ ਦੇ ਕੋਚ ਉਮ ਪ੍ਰਕਾਸ਼ ਨੂੰ ਵਧਾਈ ਦਿੱਤੀ। ਜਿਕਰ ਯੋਗ ਹੈ ਕਿ ਸਕੂਲ ਦੇ ਲਗਭਗ 150 ਵਿਦਿਆਰਥੀ ਪੰਜਾਬ ਪੱਧਰ ਦੀਆਂ ਖੇਡਾਂ ਵਿੱਚ ਹਿੱਸਾ ਲੈ ਚੁੱਕੇ ਹਨ ਅਤੇ 8 ਵਿਦਿਆਰਥੀ ਨੈਸ਼ਨਲ ਪੱਧਰ ਦੀਆਂ ਖੇਡਾਂ ਵਿੱਚ ਹਿੱਸਾ ਲੈ ਚੁੱਕੇ ਹਨ।

No comments: