BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੈਪਟਨ ਅਮਰਿੰਦਰ ਨੇ ਪਟਿਆਲਾ ਤੋਂ ਨਾਮਜ਼ਦਗੀ ਪੱਤਰ ਦਾਖਿਲ ਕੀਤਾ, ਵੱਡਾ ਰੋਡ ਸ਼ੋਅ ਕੱਢਿਆ

ਲੋਕਾਂ ਨੂੰ ਪਟਿਆਲਾ ਸੰਭਾਲਣ ਦੀ ਅਪੀਲ ਕੀਤੀ, ਜਦਕਿ ਉਹ ਲੰਬੀ ਵਿੱਚ ਬਾਦਲ ਨੂੰ ਕੁੱਟਣ ਜਾ ਰਹੇ ਹਨ
ਪਟਿਆਲਾ, 17 ਜਨਵਰੀ (ਜਸਵਿੰਦਰ ਆਜ਼ਾਦ)- ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਦੁਪਹਿਰ ਨੂੰ ਪਟਿਆਲਾ ਵਿਧਾਨ ਸਭਾ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਿਲ ਕਰ ਦਿੱਤਾ। ਉਨਾਂ ਨੇ ਇਸ ਤੋਂ ਪਹਿਲਾਂ ਇਕ ਵੱਡਾ ਰੋਡ ਸ਼ੋਅ ਕੱਢ ਕੇ ਇਲਾਕੇ ਦੇ ਲੋਕਾਂ ਨੂੰ ਉਨਾਂ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ, ਕਿਉਂਕਿ ਉਹ ਲੰਬੀ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਕੁੱਟਣ ਦੀ ਤਿਆਰੀ ਕਰ ਰਹੇ ਹਨ। ਨਾਮਜ਼ਦਗੀ ਪੱਤਰ ਦਾਖਿਲ ਕਰਨ ਵਾਸਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਆਪਣੀ ਪਤਨੀ ਤੇ ਪਟਿਆਲਾ ਤੋਂ ਵਿਧਾਇਕ ਪਰਨੀਤ ਕੌਰ ਅਤੇ ਹੋਰ ਪਰਿਵਾਰਿਕ ਮੈਂਬਰਾਂ ਸਮੇਤ ਮੋਤੀ ਬਾਗ ਮਹਿਲ ਤੋਂ ਮਿੰਨੀ ਸਕਤਰੇਤ ਲਈ ਨਿਕਲੇ। ਇਸ ਦੌਰਾਨ ਪੂਰੇ ਰਸਤੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਵੱਲੋਂ ਉਨਾਂ ਨੂੰ ਉਤਸਾਹਿਤ ਕੀਤਾ ਗਿਆ। ਰਸਤੇ ਵਿੱਚ ਕੈਪਟਨ ਅਮਰਿੰਦਰ ਇਤਿਹਾਸਿਕ ਕਿੱਲਾ ਮੁਬਾਰਕ ਵਿੱਚ ਬੁਰਜ਼ ਬਾਬਾ ਅਲਾ ਸਿੰਘ ਵਿੱਚ ਗੁਰਦੁਆਰਾ ਸਾਹਿਬ ਤੇ ਮੰਦਰ ਤੋਂ ਬਾਅਦ ਕਾਲੀ ਮਾਤਾ ਮੰਦਰ ਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿੱਚ ਮੱਥਾ ਟੇਕਣ ਅਤੇ ਅਸ਼ੀਰਵਾਦ ਲੈਣ ਲਈ ਰੁੱਕੇ। ਇਸ ਦੌਰਾਨ ਆਪਣੀ ਆਖਿਰੀ ਚੋਣਾਂ ਦੀ ਜੰਗ ਦੀ ਉਲਟੀ ਗਿਣਤੀ ਲਈ ਸ਼ੁਰੂਆਤ ਕਰਦਿਆਂ, ਰਸਮੀ ਤੌਰ 'ਤੇ ਪਟਿਆਲਾ ਵਿਧਾਨ ਸਭਾ ਹਲਕੇ ਲਈ ਨਾਮਜ਼ਦਗੀ ਦਾਖਿਲ ਕਰਨ ਪਹੁੰਚੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਾਲ ਪੂਰੇ ਰਸਤੇ ਵਿੱਚ ਚੱਲ ਰਹੇ ਪਾਰਟੀ ਵਰਕਰਾਂ ਤੇ ਸਮਰਥਕਾਂ ਵਿੱਚ ਸ਼ਾਨਦਾਰ ਉਤਸਾਹ ਦੇਖਣ ਨੂੰ ਮਿਲ ਰਿਹਾ ਸੀ।
ਬਾਅਦ ਵਿੱਚ ਇਤਿਹਾਸਿਕ ਕਿੱਲਾ ਮੁਬਾਰਕ ਚੌਕ ਵਿਖੇ ਉਨਾਂ ਦੇ ਰੋਡ ਸ਼ੋਅ ਦੇ ਸਵਾਗਤ ਵਾਸਤੇ ਇਕੱਠੀ ਹੋਈ ਭਾਰੀ ਭੀੜ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨਾਂ ਵੱਲੋਂ ਉਨਾਂ ਉਪਰ ਵਰਾਏ ਗਏ ਪਿਆਰ ਨੂੰ ਦੇਖ ਕੇ ਉਹ ਬਹੁਤ ਉਤਸਾਹਿਤ ਹਨ। ਭਾਰੀ ਵਾਹ ਵਾਹ ਵਿਚਾਲੇ, ਉਨਾਂ ਨੇ ਪਟਿਆਲਾ ਦੇ ਲੋਕਾਂ ਨੂੰ ਇਹ ਸੀਟ ਜਿਤਾ ਕੇ ਉਨਾਂ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ, ਤਾਂ ਜੋ ਉਹ ਲੰਬੀ ਵਿੱਚ ਬਾਦਲ ਨੂੰ ਹਰਾ ਸਕਣ।
ਕੈਪਟਨ ਅਮਰਿੰਦਰ ਇਕ ਹੋਰ ਸੀਟ ਲੰਬੀ ਵਿਧਾਨ ਸਭਾ ਹਲਕੇ ਲਈ ਬੁੱਧਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਿਲ ਕਰਨਗੇ। ਲੰਬੀ ਵਿੱਚ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਮੁਕਾਬਲਾ ਕਰ ਰਹੇ ਹਨ, ਜਿਸਨੂੰ ਉਨਾਂ ਨੇ ਖੁਦ ਸਾਰਿਆਂ ਯੁੱਧਾਂ ਦਾ ਦਾਦਾ ਕਰਾਰ ਦਿੱਤਾ ਹੈ। ਇਸ ਮੌਕੇ ਆਪਣਾ ਨਾਮਜ਼ਦਗੀ ਪੱਤਰ ਦਾਖਿਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨਾਂ ਨੇ ਲੰਬੀ ਤੋਂ ਬਾਦਲ ਨੂੰ ਹਰਾਉਣ ਦਾ ਪੱਕਾ ਇਰਾਦਾ ਕਰ ਲਿਆ ਹੈ, ਤਾਂ ਜੋ ਉਹ ਵਿਅਕਤੀਗਤ ਤੇ ਪਰਿਵਾਰਿਕ ਹਿੱਤਾਂ ਲਈ ਸੱਤਾ ਦੀ ਦੁਰਵਰਤੋਂ ਕਰਨ ਵਾਲੇ ਭਵਿੱਖ ਦੇ ਸਾਰੇ ਮੁੱਖ ਮੰਤਰੀਆਂ ਨੂੰ ਸਬਕ ਸਿਖਾ ਸਕਣ। ਇਸ ਲੜੀ ਹੇਠ ਜਿਵੇਂ ਹੀ ਉਨਾਂ ਦਾ ਰੋਡ ਸ਼ੋਅ ਤੋਪਖਾਨਾ ਮੋੜ ਪਹੁੰਚਿਆ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਨਾਂ ਚੋਣਾਂ ਵਿੱਚ ਉਨਾਂ ਦੀ ਜਿੱਤ ਪਟਿਆਲਾ ਦੇ ਲੋਕਾਂ ਦੇ ਮੋਢਿਆਂ ਉਪਰ ਹੈ। ਉਨਾਂ ਨੇ ਕਿਹਾ ਕਿ ਤੁਸੀਂ ਪਟਿਆਲਾ ਨੂੰ ਸੰਭਾਲਣਾ, ਜਦਕਿ ਉਹ ਲੰਬੀ ਵਿੱਚ ਬਾਦਲ ਨੂੰ ਉਨਾਂ ਦੀ ਜਿੰਦਗੀ ਦਾ ਸਬਕ ਸਿਖਾਉਣ ਜਾ ਰਹੇ ਹਨ। ਇਸ ਤੋਂ ਪਹਿਲਾਂ, ਨਾਜ਼ਦਗੀ ਪੱਤਰ ਭਰਨ ਜਾਂਦੇ ਵੇਲੇ ਰਸਤੇ ਵਿੱਚ ਪੱਤਰਕਾਰਾਂ ਨਾਲ ਵਿਸਥਾਰ ਵਿੱਚ ਗੱਲਬਾਤ ਕਰਦਿਆਂ, ਕੈਪਟਨ ਅਮਰਿੰਦਰ ਨੇ ਉਨਾਂ ਜੇ.ਜੇ ਸਿੰਘ ਤੋਂ ਕੋਈ ਗੰਭੀਰ ਖਤਰਾ ਹੋਣ ਦੀ ਗੱਲ ਤੋਂ ਇਨਕਾਰ ਕੀਤਾ (ਉਨਾਂ ਨੇ ਉਨਾਂ ਨੂੰ ਜਨਰਲ ਕਹਿਣ ਤੋਂ ਇਨਕਾਰ ਕਰ ਦਿੱਤਾ, ਜਿਹੜਾ ਅਹੁਦਾ ਉਨਾਂ ਨੂੰ ਸੀਨੀਅਰਤਾ ਕਰਕੇ ਮਿਲਿਆ ਹ, ਨਾ ਕਿ ਮੈਰਿਟ ਦੇ ਦਮ ਉਪਰ), ਜਿਨਾਂ ਨੂੰ ਸ੍ਰੋਮਣੀ ਅਕਾਲੀ ਦਲ ਨੇ ਉਨਾਂ ਖਿਲਾਫ ਖੜਾ ਕੀਤਾ ਹੈ।
ਨਾਮਜ਼ਦਗੀ ਦਾਖਿਲ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਆਪਣੀ ਤਾਕਤ ਦਾ ਭਰਪੂਰ ਪ੍ਰਦਰਸ਼ਨ ਕਰਦਿਆਂ, ਪਟਿਆਲਾ ਦੀਆਂ ਗਲੀਆਂ ਤੋਂ ਫੁੱਲਾਂ ਨਾਲ ਸਜੀ ਹੋਈ ਇਕ ਖੁੱਲੀ ਜੀਪ ਵਿੱਚ ਰੋਡ ਸ਼ੋਅ ਕੱਢਿਆ। ਰੋਡ ਸ਼ੋਅ ਵਿੱਚ ਜਿਵੇਂ ਹੀ ਉਹ ਇਕ ਚੌਕ ਤੋਂ ਦੂਜੇ ਚੌਕ, ਇਕ ਗਲੀ ਤੋਂ ਦੂਜੀ ਗਲੀ ਪਹੁੰਚਦੇ ਸਨ, ਰਸਤੇ ਵਿੱਚ ਦੋਨਾਂ ਪਾਸੇ ਖੜੇ ਲੋਕਾਂ ਦੀ ਭਾਰੀ ਭੀੜ ਨਾਲ ਮਿੱਲ ਰਹੇ ਸਨ, ਜਿਹੜੀ ਆਪਣੇ ਆਗੂ ਦਾ ਸਤਿਕਾਰ ਕਰ ਰਹੀ ਸੀ।

No comments: