BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਦਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿਚ ਐਨ. ਐਸ. ਐਸ. ਨੇ ਮਹਾਰਿਸੀ ਵਿਵੇਕਾਨੰਦ ਜਣੋਤੀ ਨੂੰ ਕੀਤਾ ਯੋਗ ਦੇ ਪ੍ਰਤੀ ਸਮਰਪਿਤ

ਜਲੰਧਰ 12 ਜਨਵਰੀ (ਜਸਵਿੰਦਰ ਆਜ਼ਾਦ)- ਪੀ. ਸੀ. ਐਮ. ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ  ਵਿਚ ਐਨ. ਐਸ. ਐਸ. ਦੁਆਰਾ ਮਹਾਰਿਸ਼ੀ ਵਿਵੇਕਾਨਾੰਦ  ਜਯੰਤੀ ਦੇ ਮੋਕੇ ਪਤੰਜਲੀ ਯੋਗਪੀਠ ਦੇ ਦੋ ਵਿਦਿਆਰਥੀਆਂ ਕੁਮਾਰ ਅਨਮੋਲ ਅਤੇ ਕੁਮਾਰ ਵਿਲਕਸ਼ਣ ਵਲੋਂ ਯੋਗ ਦਾ ਪ੍ਰਦਰਸ਼ਨ ਕੀਤਾ ਗਿਆ  ਇਹ ਵਿਦਿਆਰਥੀ ਹਰਿਦੁਆਰ ਦੇ ਅਚਾਰਿਆਕੁਲਮ ਵਿਚ ਪਰੰਪਰਿਕ ਅਤੇ ਆਧੁਨਿਕ ਸਿਖਿਆ ਗ੍ਰਹਿਣ ਕਰ ਰਹੇ ਹਨ  ਸੀ. ਬੀ.ਐਸ.ਸੀ. ਵਲੋਂ ਨੈਸ਼ਨਲ ਪੱਧਰ ਤੋਂ ਕਰਵਾਈ ਜਾਣ ਵਾਲੀ ਪ੍ਰਤੀਯੋਗਿਤਾ ਵਿਚ ਇਹ ਦੋਨੋਂ ਤੀਜੇ ਸਥਾਨ ਤੇ ਰਹੇ ਹਨ  ਜਲੰਧਰ ਦੇ ਸ਼ਿਵਜਯੋਤੀ ਪਬਲਿਕ ਸਕੂਲ ਵਿਚ ਨੋਕਰੀ ਕਰ ਰਹੀ ਸ਼੍ਰੀਮਤੀ ਜੀਵਨ ਮਾਲਾ ਦੇ ਇਹ ਦੋਵੇਂ ਸੱਪੁਤਰ ਯੋਗ ਦੇ ਪ੍ਰਤੀ ਪੂਰੀ ਤਰਾਂ ਸਮਰਪਿਤ ਹਨ  ਵਰਨਣਯੋਗ ਹੈ ਕਿ ਸ਼੍ਰੀਮਤੀ ਜੀਵਨ ਮਾਲਾ ਇਸ ਕਾਲਜ ਦੀ ਸਾਬਕਾ ਵਿਦਿਆਰਥਣ ਹੈ  ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਸ਼੍ਰੀਮਤੀ ਜੀਵਨ ਮਾਲਾ, ਕੁਮਾਰ ਅਨਮੋਲ ਅਤੇ ਕੁਮਾਰ ਵਿਲਕਸ਼ਣ ਨੂੰ ਫੁਲਾਂ ਦਾ ਗੁਲਦਸਤਾ ਅਤੇ ਯਾਦਗਾਰੀ ਚਿੰਨ ਭੇਂਟ ਕੀਤਾ ਤੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ  ਡਾ. ਕਿਰਨ ਅਰੋੜਾ ਨੇ ਵਿਦਿਆਰਥੀਆਂ ਨੂੰ ਯੋਗ ਦੇ ਮਹੱਤਵ ਦੱਸਦੇ ਹੋਏ ਕਿਹਾ ਕਿ ਯੋਗ ਉਹ ਸਾਧਨ ਹੈ ਜੋ ਸਰੀਰ ਨੂੰ ਤੰਦਰੂਸਤ ਮਨ ਨੂੰ ਪ੍ਰਸੰਨਤਾ ਅਤੇ ਆਤਮਾ ਨੂੰ ਪ੍ਰਮਾਤਮਾ ਨਾਲ ਜੋੜਦਾ ਹੈ  ਉਹ ਯੋਗ ਦੇ ਸਵੈਅਨੁਭੂਤੀ ਦਾ ਅਧਿਅਮ ਸੀ ਉਹ ਅੱਜ ਯੋਗ ਰੋਗ ਅਤੇ ਕਸ਼ਟ ਨਿਵਾਰਣ ਦਾ ਮਾਧਿਅਮ ਬਣ ਗਿਆ ਹੈ  ਯੋਗ ਜੀਵਨ ਵਿਚ ਅਨੁਸ਼ਾਸਨ ਲਿਆਉਂਦਾ ਹੈ ਅਤੇ ਅਨੁਸ਼ਾਸਨ ਦਾ ਵਿਦਿਆਰਥੀ ਜੀਵਨ ਵਿਚ ਬਹੁਤ ਮਹੱਤਵ ਹੈ  ਸਿਹਤਮੰਦ ਸਰੀਰ ਵਿਚ ਹੀ ਸਿਹਤਮੰਦ ਸਰੀਰ ਦਾ ਨਿਵਾਸ ਹੁੰਦਾ ਹੈ

No comments: