BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗਣਤੰਤਰ ਦਿਵਸ ਮੌਕੇ ਉਪ ਮੁੱਖ ਮੰਤਰੀ ਲਹਿਰਾਉਣਗੇ ਕੌਮੀ ਝੰਡਾ

ਗਣਤੰਤਰ ਦਿਵਸ ਸਬੰਧੀ ਹੋਈ ਫੁੱਲ ਡਰੈਸ ਰਿਹਰਸਲ
ਜਲੰਧਰ 24 ਜਨਵਰੀ (ਜਸਵਿੰਦਰ ਆਜ਼ਾਦ)- ਗਣਤੰਤਰ ਦਿਵਸ ਮੌਕੇ ਜਲੰਧਰ ਜਿਲੇ ਵਿਚ ਹੋਣ ਵਾਲੇ ਜਿਲਾ ਪੱਧਰੀ ਸਮਾਗਮ ਦੌਰਾਨ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਸ ਸਬੰਧੀ ਅੱਜ ਇੱਥੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ  ਫੁੱਲ  ਡਰੈਸ ਰਿਹਰਸਲ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਕਮਲ ਕਿਸ਼ੋਰ ਯਾਦਵ ਵਲੋਂ ਬਤੌਰ ਮੁੱਖ ਮਹਿਮਾਨ ਕੌਮੀ ਝੰਡਾ ਲਹਿਰਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ, ਪੁਲਿਸ ਕਮਿਸ਼ਨਰ ਸ੍ਰੀ ਅਰਪਿਤ ਸ਼ੁਕਲਾ ਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਵਲੋਂ ਪਰੇਡ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਪੰਜਾਬ ਪੁਲਿਸ, ਮਹਿਲਾ ਪੁਲਿਸ, ਬੀ.ਐਸ.ਐਫ. , ਤੋਂ ਇਲਾਵਾ ਐਨ.ਸੀ.ਸੀ. , ਸਵੀਪ ਅਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸਮੇਤ 18 ਟੁਕੜੀਅਾਂ ਵਲੋਂ ਮਾਰਚ ਪਾਸਟ ਕੀਤਾ ਗਿਆ। ਸਮੁੱਚੀ ਪਰੇਡ ਦੀ ਅਗਵਾਈ ਏ.ਸੀ.ਪੀ. ਦੀਪਿਕਾ ਸਿੰਘ ਵਲੋਂ ਕੀਤੀ ਗਈ। ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨੂੰ ਬਿਨਾਂ ਕਿਸੇ ਡਰ,ਲਾਲਚ ਤੋਂ  ਨੈਤਿਕਤਾ ਦੇ ਆਧਾਰ 'ਤੇ ਵੋਟ ਲਈ ਪ੍ਰੇਰਨ ਵਾਸਤੇ ਸਵੀਪ ਪ੍ਰੋਗਰਾਮ ਤਹਿਤ ਵਿਸ਼ੇਸ਼ ਟੁਕੜੀ ਵਲੋਂ ਮਾਰਚ ਪਾਸਟ ਕੀਤਾ ਗਿਆ। ਸਮਾਗਮ ਦੌਰਾਨ ਡੀ.ਏ.ਵੀ. ਕਾਲਜ ਜਲੰਧਰ, ਕੇ.ਐਮ.ਵੀ ਕਾਲਜ ਜਲੰਧਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ, ਸਰਕਾਰੀ ਸਕੂਲ ਮਿੱਠਾਪੁਰ, ਸਰਕਾਰੀ ਸਕੂਲ ਐਸ.ਡੀ. ਫੁੱਲਰਵਾਨ, ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਦੀਆਂ ਟੀਮਾਂ ਵਲੋਂ ਤਿਰੰਗੇ ਦੀ ਸ਼ਾਨ ਵਿਚ ਅਤੇ ਵੱਖੋ-ਵੱਖਰੇ ਸੱਭਿਆਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਮੇਜਰ ਹਿੰਦੁਸਤਾਨੀ ਵਲੋਂ ਸ਼ਾਨਦਾਰ ਮੋਟਰ ਸਾਈਕਲ ਕਰਤੱਬ ਵੀ ਦਿਖਾਏ ਗਏ। ਐਸ.ਡੀ. ਕਾਲਜ ਦੀ ਟੀਮ ਵਲੋਂ ਰਾਸ਼ਟਰ ਗਾਨ ਕੀਤਾ ਗਿਆ। ਇਸ ਮੌਕੇ ਏ.ਡੀ.ਸੀ. ਜਨਰਲ ਗੁਰਮੀਤ ਸਿੰਘ, ਸੇਵਾ ਮੁਕਤ ਕਰਨਲ ਮਨਮੋਹਨ ਸਿੰਘ,  ਸਹਾਇਕ ਕਮਿਸ਼ਨਰ ਜਨਰਲ ਅੰਕੁਰ ਮਹਿੰਦਰੂ,  ਜਿਲਾ ਸਿੱਖਿਆ ਅਫਸਰ ਹਰਿੰਦਰਪਾਲ ਸਿੰਘ ਤੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

No comments: