BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਬਖਸ਼ੀਸ ਸਿੰਘ ਕਚੂਰਾ ਨੇ ਪਿੰਡਾਂ ਵਿੱਚ ਕੀਤਾ ਚੋਣ ਪ੍ਰਚਾਰ

ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਘਰ ਘਰ ਜਾ ਚੋਣ ਪ੍ਰਚਾਰ ਕਰਦੇ  ਹੋਏ ਬਖਸ਼ੀਸ ਕਚੂਰਾ ਅਤੇ ਹਾਜ਼ਰ ਪਿੰਡ ਹੌਜ ਖਾਸ ਦੇ ਲੋਕ
ਜਲਾਲਾਬਾਦ, 24 ਜਨਵਰੀ (ਬੱਬਲੂ ਨਾਗਪਾਲ)-ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਚੋਣ ਲੜ ਰਹੇ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਬਖਸ਼ੀਸ ਸਿੰਘ ਕਚੂਰਾ ਨੇ ਅੱਜ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਨੂੰ ਨੁੱਕੜ ਮੀਟਿੰਗਾਂ ਕਰਕੇ ਚੋਣ ਪ੍ਰਚਾਰ ਨੂੰ ਸਿਖਰਾਂ 'ਤੇ ਪਹੁੰਚਾ ਦਿੱਤਾ ਹੈ। ਆਪਣਾ ਪੰਜਾਬ ਪਾਰਟੀ ਤੋਂ ਜਲਾਲਾਬਾਦ ਦੇ ਉਮੀਦਵਾਰ ਬਖਸ਼ੀਸ ਸਿੰਘ ਕਚੂਰਾ ਨੇ ਕਿਹਾ ਕਿ ਪਿੰਡ ਹੌਜ ਖਾਸ ਵਿਖੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਪਾਰਟੀ ਨੇ ਪਿਛਲੇ 15 ਸਾਲਾਂ ਵਿੱਚ ਪੰਜਾਬ ਦੀ ਵੱਡੀ ਗਿਣਤੀ ਵਿੱਚ ਲੁੱਟ ਕਰਕੇ ਤਬਾਹ ਕਰ ਦਿੱਤਾ ਹੈ। ਉਨਾਂ ਕਿਹਾ ਕਿ ਦੋਵਾਂ ਪਾਰਟੀਆਂ ਦੇ ਕਾਰਜ਼ਕਾਲ ਸਮੇਂ ਪੰਜਾਬ ਵਿੱਚ ਗੁੰਡਾਗਰਦੀ ਦੀਆਂ ਘਟਨਾਵਾਂ ਆਮ ਹੀ ਵਾਪਰ ਚੁੱਕੀਆਂ ਅਤੇ ਇਨਾਂ ਲੋਕ ਵਿਰੋਧੀ ਪਾਰਟੀਆਂ ਨੇ ਪੰਜਾਬ ਨੂੰ ਗੁੱਡਾ ਰਾਜ ਬਣਾ ਦਿੱਤਾ ਹੈ। ਸ.ਕਚੂਰਾ ਨੇ ਕਿਹਾ ਕਿ ਹੁਣ 4 ਫਰਵਰੀ ਨੂੰ ਦੋਵੇਂ ਪਾਰਟੀਆਂ ਨੂੰ ਮੂੰਹ ਤੋੜ ਜਵਾਬ ਦੇਣ ਦਾ ਮੌਕਾ ਆ ਗਿਆ ਹੈ ਅਤੇ ਉਨਾਂ ਕਿਹਾ ਕਿ ਲੋਕ ਦੋਵਾਂ ਪਾਰਟੀਆਂ ਨੂੰ ਮੂੰਹ ਨਹੀ ਲਾਉਣਗੇ।

No comments: