BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ ਪਾਰੰਪਰਕ ਢੰਗ ਨਾਲ ਮਨਾਇਆ ਗਿਆ ਲੋਹੜੀ ਦਾ ਤਿਉਹਾਰ

ਜਲੰਧਰ 12 ਜਨਵਰੀ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਲੋਹੜੀ ਦਾ ਤਿਉਹਾਰ ਪਾਰੰਪਰਕ ਢੰਗ ਨਾਲ “ਧੀਆਂ ਦੀ ਲੋਹੜੀ“ ਦਾ ਸੰਦੇਸ਼ ਦਿੰਦੇ ਹੋਏ ਸੇਂਟ ਸੋਲਜਰ ਕਾਲਜ ਦਾਨਿਸ਼ਮੰਦਾ ਵਿੱਚ ਮਨਾਈ ਗਈ ਜਿਸ ਵਿੱਚ ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ, ਕਾਲਜ ਪ੍ਰਿੰਸੀਪਲ ਕੇ.ਕੇ ਚਾਵਲਾ, ਸਟਾਫ ਅਤੇ ਵਿਦਿਆਰਥੀਆਂ ਵਲੋਂ ਕੀਤਾ ਗਿਆ।ਇਸ ਮੌਕੇ ਉੱਤੇ ਸਟਾਫ ਮੈਂਬਰਜ਼ ਅਤੇ ਸਭ ਵਿਦਿਆਰਥੀ ਪੰਜਾਬੀ ਪਹਿਰਾਵੇ ਵਿੱਚ ਸੰਸਥਾ ਵਿੱਚ ਪੰਹੁਚੇ। ਪ੍ਰੋਗਰਾਮ ਦੀ ਸ਼ੁਰੂਆਤ ਲੋਹੜੀ ਬਲਾਕੇ ਉਸ ਵਿੱਚ ਤਿਲ, ਰੇਵੜੀਆਂ ਪਾਕੇ ਕੀਤੀ ਗਈ।ਸਭ ਨੇ ਮਿਲਕੇ ਮੁੰਗਫਲੀ, ਰੇਵੜੀਆਂ ਖਾਂਦੇ ਹੋਏ ਲੋਹੜੀ ਦੇ ਤਿਉਹਾਰ ਦੀ ਖੁਸ਼ੀ ਨੂੰ ਵੰਡਿਆ।ਵਿਦਿਆਰਥੀਆਂ ਨੇ ਢੋਲ ਦੇ ਡਗੇ ਦੇ ਉੱਤੇ ਥਿਰਕਦੇ ਹੋਏ ਬੋਲੀਆਂ, ਗਿੱਧਾ, ਭੰਗੜਾ ਪੇਸ਼ ਕੀਤਾ।ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ ਨੇ ਸਭ ਨੂੰ ਲੋਹੜੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਗੁੜ, ਗਚਕ, ਰੇਵੜੀਆਂ ਦੀ ਮਿਠਾਸ ਦੀ ਤਰ੍ਹਾਂ ਸਭ ਦੇ ਜੀਵਨ ਵਿੱਚ ਖੁਸ਼ੀਆਂ ਦੀ ਮਿਠਾਸ ਬਣੀ ਰਹੇ ਅਤੇ ਸਭ ਨੂੰ ਮਿਲਜੁਲ ਕੇ ਲੋਹੜੀ ਮਨਾਉਣ ਨਾਲ ਹੀ ਉਨ੍ਹਾਂ ਨੇ ਸਭ ਮਾਪਿਆਂ ਨੂੰ ਨਵੀ ਜਨਮੀ ਬੇਟੀ ਦੀ ਲੋਹੜੀ ਮਨਾਉਣ ਨੂੰ ਕਿਹਾ।

No comments: