BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿਦਿਆਰਥੀਆਂ ਲਈ ਥਇਏਟਰ ਵਰਕਸ਼ਾਪ

ਜਲੰਧਰ 9 ਜਨਵਰੀ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਵਰਿਆਣਾ ਬ੍ਰਾਂਚ ਵਲੋਂ ਥਇਏਟਰ ਵਰਕਸ਼ਾਪ ਕਰਵਾਈ ਗਈ ਜਿਸ ਵਿੱਚ ਵਿਦਿਆਰਥੀਆਂ ਨੂੰ ਕੋਰਿਉਗ੍ਰਾਫਰ ਸੰਜੀਵ ਲੱਕੀ ਵਲੋਂ ਬੈਸਿਕ ਥਇਏਟਰ ਦੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਉੱਤੇ ਵਿਦਿਆਰਥੀਆਂ ਨੂੰ ਪਲੇ, ਸਕਿਟ, ਕਾਮੇਡੀ, ਡਾਂਸ ਆਦਿ ਦੀ ਜਾਣਕਾਰੀ ਦਿੱਤ ਗਈ। ਕੋਰਿਉਗ੍ਰਾਫਰ ਸੰਜੀਵ ਲੱਕੀ ਨੇ ਵਿਦਿਆਰਥੀਆਂ ਨੂੰ ਸਟੇਜ ਉੱਤੇ ਖੜੇ ਹੋਣ, ਬੋਲਣ, ਐਕਸਪ੍ਰੈਸ਼ਨ, ਆਵਾਜ ਦੇ ਬਾਰੇ ਵਿੱਚ ਦੱਸਿਆ ਗਿਆ।ਸੰਜੀਵ ਲੱਕੀ  ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਆਤਮਵਿਸ਼ਵਾਸ ਨੂੰ ਵਧਾਉਣ ਬਹੁਤ ਜਰੂਰੀ ਹੈ ਅਤੇ ਪੂਰਣ ਵਿਕਾਸ ਲਈ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਣਾ ਬਹੁਤ ਜਰੂਰੀ ਹੈ। ਇਸਦੇ ਨਾਲ ਹੀ ਵਿਦਿਆਰਥੀਆਂ ਵਲੋਂ ਪਲੇ ਤਿਆਰ ਕਰ ਸਭ ਦੇ ਸਾਹਮਣੇ ਪੇਸ਼ ਕੀਤਾ ਗਿਆ। ਪ੍ਰਿੰਸੀਪਲ ਸ਼੍ਰੀਮਤੀ ਰੀਤੂ ਚਾਵਲਾ ਨੇ ਕਿਹਾ ਕਿ ਸਿੱਖਿਆ ਦੇ ਨਾਲ ਨਾਲ ਸਭ ਚੀਜਾਂ ਵਿੱਚ ਭਾਗ ਲੈਣ ਨਾਲ ਦਿਮਾਗੀ ਚੁਸਤੀ ਆਉਂਦੀ ਹੈ ਅਤੇ ਵਿਦਿਆਰਥੀਆਂ ਦੀ ਕਲਾ ਵਿੱਚ ਵੀ ਨਿਖਾਰ ਆਉਂਦਾ ਹੈ।

No comments: