BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ ਵਿਖੇ ਵੋਟ ਪਾਉ ਚੇਤੰਨਤਾ ਰੈਲੀ ਦਾ ਆਯੋਜਨ

ਜਲੰਧਰ 6 ਜਨਵਰੀ (ਜਸਵਿੰਦਰ ਆਜ਼ਾਦ)- ਲੋਕਤੰਤਰ ਵਿਚ ਚੋਣਾਂ ਦਾ ਮਹੱਤਵ ਸਬੰਧੀ ਯੁਵਾਵਾਰਗ ਦੀ ਚੇਤੰਨਤਾ ਲਈ ਰੈਲੀ ਦਾ ਆਯੋਜਨ ਕੀਤਾ ਗਿਆ ਕਿਉਂਕਿ ਲੋਕਤੰਤਰੀ ਸੋਚ ਰਖਦੇ ਹੋਏ ਜੇ ਨੋਜਵਾਨ ਵੋਟ ਪਾਉਣਗੇ ਤਾਂ ਹੀ ਉਹ ਵਧੀਆ ਨੇਤਾ ਚੁਣ ਸਕਨਗੇ। ਵਿਦਿਆਰਥੀ ਵਰਗ ਨੇ ਬਹੁਤ ਉਤਸ਼ਾਹ ਨਾਲ ਰੈਲੀ ਵਿੱਚ ਹਿੱਸਾ ਲਿਆ ਤੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਉਪਰੰਤ 'ਲੋਕਤੰਤਰ ਵਿਚ ਚੋਣਾਂ ਦਾ ਮਹੱਤਵ' ਵਿਸ਼ੇ ਉਪਰ ਲੇਖ ਰਚਨਾ ਮੁਕਾਬਲਾ ਕਰਵਾਇਆ ਗਿਆ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਿਦਿਆਰਥੀਆਂ ਦੀ ਇਸ ਗਤੀਵਿਧੀ ਦੀ ਸ਼ਲਾਘਾ ਕੀਤੀ। ਇਸ ਮੋਕੇ ਤੇ ਪ੍ਰੌਫੈਸਰ ਮਿਸਿਜ ਗੀਤਾ ਕਹੋਲ ਤੇ ਪ੍ਰੌਫੈਸਰ ਡਾ. ਸੁਖਵੀਰ ਸ਼ੇਰਗਿਲ ਵੀ ਮੋਜੂਦ ਸਨ।

No comments: