BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੜਕ ਦੁਰਘਟਨਾ ਤੇ ਲੜਾਈ 'ਚ 1 ਔਰਤ ਸਣੇ 3 ਜ਼ਖਮੀ

ਜਲਾਲਾਬਾਦ, 14 ਫਰਵਰੀ (ਬਬਲੂ ਨਾਗਪਾਲ)- ਜਲਾਲਾਬਾਦ ਸ਼ਹਿਰ ਨੇੜੇ ਮੋਟਰਸਾਈਕਲ ਨੂੰ ਟੱਕਰ ਵੱਜਣ ਅਤੇ ਪਿੰਡ ਵਿਚ ਹੋਈ ਲੜਾਈ ਵਿਚ ਇਕ ਔਰਤ ਸਣੇ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਜਲਾਲਾਬਾਦ ਸ਼ਹਿਰ ਨੇੜੇ ਪਿੰਡ ਕਮਰੇ ਵਾਲਾ ਦੇ ਨੇੜੇ ਮੋਟਰਸਾਈਕਲ ਦੀ ਫੇਟ ਵੱਜਣ ਨਾਲ ਅਸ਼ੋਕ ਕੁਮਾਰ ਪੁੱਤਰ ਕਾਲਾ ਸਿੰਘ ਵਾਸੀ ਪਿੰਡ ਕਮਰੇ ਵਾਲਾ ਫੱਟੜ ਹੋਇਆ ਹੈ ਅਤੇ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਹੈ। ਅਸ਼ੋਕ ਕੁਮਾਰ ਅਨੁਸਾਰ ਉਹ ਆਪਣੇ ਰਿਸ਼ਤੇਦਾਰੀ ਪਿੰਡ ਸੰਮੇ ਵਾਲੀ ਵਿਖੇ ਗਿਆ ਹੋਇਆ ਸੀ ਅਤੇ ਮੋਟਰਸਾਈਕਲ 'ਤੇ ਵਾਪਸ ਆ ਰਿਹਾ ਸੀ। ਜਦੋਂ ਉਹ ਪਿੰਡ ਕਮਰੇ ਵਾਲਾ ਦੇ ਨੇੜੇ ਪਹੁੰਚਿਆ ਤਾਂ ਕਿਸੇ ਵਾਹਨ ਨੇ ਫੇਟ ਮਾਰ ਦਿੱਤੀ ਜਿਸ ਨਾਲ ਮੈਂ ਡਿਗ ਕੇ ਜ਼ਖਮੀ ਹੋ ਗਿਆ ਅਤੇ ਬੇਹੋਸ਼ ਹੋ ਗਿਆ। ਮੈਨੂੰ ਲੋਕਾਂ ਨੇ ਚੁੱਕ ਕੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ। ਹੋਸ਼ ਆਉਣ ਤੇ ਲੋਕਾਂ ਨੇ ਦੱਸਿਆ ਕਿ ਮੈਨੂੰ ਛੋਟੇ ਹਾਥੀ ਨੇ ਟੱਕਰ ਮਾਰੀ ਸੀ। ਦੂਸਰੀ ਘਟਨਾ ਪਿੰਡ ਚੱਕ ਬਜੀਦਾ ਟਾਹਲੀ ਵਾਲਾ ਵਿਖੇ ਹੋਈ। ਗੁਆਂਢੀਆਂ ਨਾਲ ਹੋਈ ਲੜਾਈ ਵਿੱਚ ਪਤੀ ਪਤਨੀ ਜ਼ਖਮੀ ਹੋਏ ਹਨ। ਪਰਮਜੀਤ ਕੌਰ ਪਤਨੀ ਸਰੂਪ ਸਿੰਘ ਅਤੇ ਸਰੂਪ ਸਿੰਘ ਇਸ ਲੜਾਈ ਵਿਚ ਜ਼ਖਮੀ ਹਨ ਅਤੇ ਸਿਵਲ ਹਸਪਤਾਲ ਵਿਚ ਦਾਖਲ ਹਨ। ਇਹਨਾਂ ਅਨੁਸਾਰ ਗੁਆਂਢੀਆਂ ਨਾਲ ਪੁਰਾਣੀ ਰੰਜਿਸ਼ ਸੀ ਅਤੇ ਜਿਸ ਕਰਕੇ ਕਈ ਵਾਰ ਪੰਚਾਇਤ ਬੈਠ ਕੇ ਸਾਡਾ ਫੈਸਲਾ ਕਰਵਾ ਚੁੱਕੀ ਹੈ।  ਪੰਚਾਇਤ ਦੇ ਫੈਸਲੇ ਅਨੁਸਾਰ ਹੀ ਉਹਨਾਂ ਨੇ ਸਾਂਝੀ ਕੰਧ ਉਸਾਰੀ ਸੀ ਪਰ ਗੁਆਂਢੀ ਕੱਲ ਰਾਤ ਨੂੰ ਲਗਭਗ 10 ਵਜੇ ਬਾਰਾਤ ਤੋਂ ਵਾਪਸ ਆਏ ਅਤੇ ਆਪਣੇ ਰਿਸ਼ਤੇਦਾਰਾਂ ਨਾਲ ਸਾਡੇ ਘਰ ਆ ਕੇ ਗੱਲ ਪੈ ਗਏ ਅਤੇ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ।

No comments: