BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਨੇ ਵਿਦਿਆਰਥਣ ਨੂੰ ਦਿੱਤੀ 10000 ਦੀ ਸਕਾਲਰਸ਼ਿਪ

ਜਲੰਧਰ 10 ਫਰਵਰੀ (ਗੁਰਕੀਰਤ ਸਿੰਘ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਲੜਕੀਆਂ ਦੀ ਸਿੱਖਿਆਂ ਨੂੰ ਉਤਸ਼ਾਹਿਤ ਕਰਣ ਦੇ ਮੰਤਵ ਨਾਲ ਬੀ.ਐਡ ਦੀ ਵਿਦਿਆਰਥਣ ਨੂੰ ਸਕਾਲਰਸ਼ਿਪ ਦਿੱਤੀ ਗਈ।ਪੈਰਾਡਾਇਜ਼ ਕਾਲਜ ਆਫ ਐਜੂਕੇਸ਼ਨ ਦੀ ਬੀ.ਐਡ ਦੀ ਚੌਥੇ ਸਮੈਸਟਰ ਦੀ ਵਿਦਿਆਰਥਣ ਗਰੀਮਾ ਸਾਹੀ ਜੋ ਕਿ ਆਰਥਿਕ ਰੂਪ ਤੋਂ ਕਮਜੋਰ ਹੋਣ ਕਾਰਣ ਆਪਣੀ ਫੀਸ ਨਹੀ ਦੇ ਸਕਦੀ ਸੀ ਜਿਸਨੂੰ ਦੇਖਦੇ ਹੋਏ ਸੇਂਟ ਸੋਲਜਰ ਵਲੋਂ ਮਾਸਟਰ ਰਾਜਕੰਵਰ ਚੋਪੜਾ 1 ਕਰੋੜ ਸਕਾਲਰਸ਼ਿਪ ਤੋਂ 10000 ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ। ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥਣ ਨੂੰ ਸਕਾਲਰਸ਼ਿਪ ਦਾ ਚੈਕ ਪ੍ਰਦਾਨ ਕਰਦੇ ਹੋਏ ਕਿਹਾ ਕਿ ਸੇਂਟ ਸੋਲਜਰ ਹਮੇਸ਼ਾ ਉਨ੍ਹਾਂ ਦੇ ਨਾਲ ਜੋ ਵਿਦਿਆਰਥੀ ਪੜ੍ਹਣਾ ਚਾਹੁੰਦੇ ਹਨ ਪਰ ਕਿਸੇ ਕਿਸੇ ਕਾਰਨ ਪੜ ਨਹੀ ਸਕਦੇ। ਵਿਦਿਆਰਥਣ ਗਰਿਮਾ ਸਾਹੀ ਨੇ ਸੇਂਟ ਸੋਲਜਰ ਦਾ ਧੰਨਵਾਦ ਕੀਤਾ।ਵਿਦਿਆਰਥਣ ਨੂੰ ਦੂਸਰੇ ਅਤੇ ਤੀਸਰੇ ਸੈਮੇਸਟਰ ਦੀ ਫੀਸ ਲਈ ਵੀ ਸਕਾਲਰਸ਼ਿਪ ਸੇਂਟ ਸੋਲਜਰ ਵਲੋਂ ਦਿੱਤੀ ਗਈ ਸੀ।

No comments: