BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰੁਪਏ ਦੀ ਤੇਜ਼ੀ ਨੇ ਬਾਸਮਤੀ 1121 ਚਾਵਲਾਂ ਦੀ ਤੇਜ਼ੀ ਨੂੰ ਲਾਈਆਂ ਬਰੇਕਾਂ

ਜਲਾਲਾਬਾਦ, 15 ਫਰਵਰੀ (ਬਬਲੂ ਨਾਗਪਾਲ)- ਕੌਮਾਂਤਰੀ ਬਾਜ਼ਾਰ ਵਿਚ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਵਿਚ ਆਈ ਤੇਜ਼ੀ ਦੇ ਕਾਰਨ ਲਗਾਤਾਰ ਤੇਜ਼ੀ ਵੱਲ ਵੱਧ ਰਹੇ ਬਾਸਮਤੀ 1121 ਚਾਵਲਾਂ ਦੀ ਕੀਮਤ ਨੂੰ ਬਰੇਕਾਂ ਲੱਗ ਗਈਆਂ ਹਨ। ਪਿਛਲੇ ਹਫ਼ਤੇ ਬਾਸਮਤੀ 1121 ਚਾਵਲ ਦੀ ਸੇਲਾ ਕਿਸਮ 6100 ਤੇ ਸਟੀਮੀ 7500 ਰੁਪਏ ਵਿੱਕ ਗਈ ਸੀ, ਪਰ ਇਸ ਦੋਰਾਨ ਡਾਲਰ ਦੀ ਕੀਮਤ ਦੇ ਮੁਕਾਬਲੇ ਰੁਪਏ ਦੀ ਕੀਮਤ ਵਿਚ ਆਈ ਤੇਜ਼ੀ ਦੇ ਕਾਰਨ ਇਸ ਦੇ ਭਾਅ ਸੇਲਾ 5700 ਤੇ ਸਟੀਮੀ 7000,7200 ਰੁਪਏ 'ਤੇ ਆ ਗਏ ਹਨ, ਨਿਰਯਾਤਕ ਜਿਹੜੇ ਪਹਿਲਾ ਚਾਵਲਾਂ ਦੀ ਖਰੀਦ ਲਈ ਉਤਾਵਲੇ ਸਨ, ਉਹ ਠੰਢੇ ਹੋ ਕੇ ਬਹਿ ਗਏ ਹਨ। ਝੋਨੇ ਦੇ ਇਸ ਚਾਲੂ ਸੀਜ਼ਨ ਦੌਰਾਨ ਸੇਲੇ ਚਾਵਲ ਦੀ ਕੀਮਤ 3900 ਤੇ ਸਟੀਮੀ ਦੀ ਕੀਮਤ 4900 ਰੁਪਏ ਦੇ ਕਰੀਬ ਸੀ, ਇਸ ਅਰਸੇ ਦੋਰਾਨ ਇਸ ਕਿਸਮ ਦੇ ਚੌਲ ਦੀ ਕੀਮਤ ਵਿਚ ਲਗਾਤਾਰ ਵਾਧਾ ਹੁੰਦਾ ਰਿਹਾ ਹੈ, ਜਿਸ ਦੇ ਚੱਲਦੇ ਰਾਈਸ ਮਿੱਲਰ ਇਸ ਵਾਰ ਚੰਗੇ ਮੁਨਾਫ਼ੇ ਦੀ ਉਮੀਦ ਵਿਚ ਸਨ, ਪਰ ਸਮੇ ਦੀ ਕਰਵੱਟ ਨੇ ਇੰਨਾਂ ਦੀ ਆਸ 'ਤੇ ਪਾਣੀ ਫੇਰਨ ਦਾ ਕੰਮ ਕੀਤਾ ਹੈ। ਇਸ ਸਰਹੱਦੀ ਖੇਤਰ ਵਿੱਚ ਲੰਬੇ ਸਮੇ ਤੋ ਬਾਸਮਤੀ 1121 ਚਾਵਲ ਦੀ ਖਰੀਦ ਨਾਲ ਜੁੜੇ ਇਕ ਨਿਰਯਾਤਕ ਨੇ ਦੱਸਿਆ ਕਿ ਇਸ ਕਿਸਮ ਦੇ ਚਾਵਲ ਦੀ ਵਿਦੇਸ਼ਾਂ ਵਿਚ ਮੰਗ 'ਤੇ ਕੋਈ ਅਸਰ ਨਹੀ ਪਿਆ ਤੇ ਜੇਕਰ ਮੰਗ ਇਸੇ ਪ੍ਰਕਾਰ ਬਣੀ ਰਹੀ ਤਾ ਕਰੰਸੀ ਦੇ ਉਤਾਰ ਚੜਾਅ ਦੇ ਕਾਰਨ ਇਸ ਦੀ ਕੀਮਤ ਵਿਚ ਆਈ ਕਮੀ ਦੇ ਜਲਦੀ ਠੀਕ ਹੋਣ ਦੇ ਅਸਾਰ ਹਨ।

No comments: