BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

120 ਲੀਟਰ ਲਾਹਨ ਸਮੇਤ ਇੱਕ ਕਾਬੂ

ਜਲਾਲਾਬਾਦ, 16 ਫਰਵਰੀ (ਬਬਲੂ ਨਾਗਪਾਲ)- ਜਲਾਲਾਬਾਦ ਸਦਰ ਪੁਲਿਸ ਨੇ ਪਿੰਡ ਸੁਖੇਰਾ ਬੋਦਲਾ ਵਿੱਚ ਇੱਕ ਵਿਅਕਤੀ ਤੋਂ 120 ਲਿਟਰ ਲਾਹਨ ਬਰਾਮਦ ਕੀਤੀ ਹੈ ਜਾਂਚ ਅਧਿਕਾਰੀ ਜਗਦੀਸ਼ ਲਾਲ ਨੇ ਦੱਸਿਆ ਕਿ ਉਨਾਂਨੂੰ 15 ਫਰਵਰੀ ਨੂੰ ਮੁਖ਼ਬਰ ਤੋਂ ਗੁਪਤਾ ਸੂਚਨਾ ਮਿਲੀ ਸੀ ਕਿ ਦੋਸ਼ੀ ਵਿਅਕਤੀ ਜਗਦੀਸ਼ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਫਤੂਵਾਲਾ ਲਾਹਨ ਲੈ ਕੇ ਜਾ ਰਿਹਾ ਹੈ ਜੇਕਰ ਇਸ ਸਮੇਂ ਰੇਡ ਕੀਤੀ ਜਾਵੇ ਤਾਂ ਸਫਲਤਾ ਹੱਥ ਲੱਗ ਸਕਦੀ ਹੈ ਪੁਲਿਸ ਨੇ ਸੂਚਨਾ ਦੇ ਆਧਾਰ ਉੱਤੇ ਗਸ਼ਤ ਦੌਰਾਨ ਉਕਤ ਦੋਸ਼ੀ ਵਿਅਕਤੀ ਤੋਂ 120 ਲਿਟਰ ਲਾਹਨ ਬਰਾਮਦ ਹੋਈ ਜਿਸਦੇ ਵਿਰੁੱਧ ਐਕਸਾਈਜ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ

No comments: