BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਿਧਵਾ ਭਲਾਈ ਸੰਸਥਾ ਵੱਲੋਂ 155 ਵਿਧਵਾ ਔਰਤਾਂ ਨੂੰ ਰਾਸ਼ਨ ਵੰਡਿਆ

ਜਲਾਲਾਬਾਦ, 7 ਫਰਵਰੀ (ਬਬਲੂ ਨਾਗਪਾਲ)-ਸਥਾਨਕ ਫਿਰੋਜ਼ਪੁਰ ਰੋਡ 'ਤੇ ਸਥਿਤ ਰਾਮ ਸ਼ਰਣਮ ਆਸ਼ਰਮ ਵਿਖੇ ਬੀਤੇ ਦਿਨੀਂ ਵਿਧਵਾ ਭਲਾਈ ਸੰਸਥਾ ਵੱਲੋਂ ਗਰੀਬ ਔਰਤਾਂ ਅਤੇ ਵਿਧਵਾਵਾਂ ਨੂੰ ਰਾਸ਼ਨ ਵੰਡ ਸਮਾਰੋਹ ਦੌਰਾਨ ਰਾਸ਼ਨ ਵੰਡਿਆ ਗਿਆ। ਅਸ਼ੋਕ ਅਨੇਜਾ ਮੁਖੀ ਰਾਮ ਸ਼ਰਣਮ ਆਸ਼ਰਮ ਜਲਾਲਾਬਾਦ ਅਤੇ ਜਿਲਾ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਵਿੱਚ ਹੋਏ ਇਸ ਸਮਾਗਮ ਵਿੱਚ ਲਗਭਗ 155 ਵਿਧਵਾ ਔਰਤਾਂ ਨੂੰ ਰਾਸ਼ਨ ਵੰਡਿਆ ਗਿਆ। ਰਾਸ਼ਨ ਵਿੱਚ ਆਟਾ, ਦਾਲ, ਮਸਾਲੇ, ਲੂਣ, ਘਿਉ ਅਤੇ ਹੋਰ ਜ਼ਰੂਰੀ ਵਸਤਾਂ ਦਿੱਤੀਆਂ ਗਈਆ। ਇਸ ਮੌਕੇ ਟਿੱਕਣ ਪਰੂਥੀ ਸਰਕਲ ਪ੍ਰਧਾਨ, ਕੈਂਡੀ ਨਾਗਪਾਲ, ਸ਼ਾਮ ਲਾਲ ਜੁਨੇਜਾ, ਅਸ਼ੋਕ ਗੂੰਬਰ, ਰਾਜੀਵ ਕੱਕੜ, ਸੂਬਾ ਸਿੰਘ ਨੰਬਰਦਾਰ, ਰਵੀ ਮੁੰਜਾਲ ਆਦਿ ਹਾਜ਼ਰ ਸਨ।

No comments: