BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨੈਸ਼ਨਲ ਲੋਕ ਅਦਾਲਤ ਵਿੱਚ 17 ਕੇਸਾਂ ਦਾ ਨਿਪਟਾਰਾ


ਨੈਸ਼ਨਲ ਲੋਕ ਅਦਾਲਤ ਦੌਰਾਨ ਕੇਸਾਂ ਦੀ ਸੁਣਵਾਈ
                              ਕਰਦੇ ਹੋਏ ਜੱਜ ਹਰਪ੍ਰੀਤ ਸਿੰਘ ਨਾਲ ਸਰਬਜੀਤ ਕੌਰ
ਐਡਵੋਕੇਟ ਅਮਨਦੀਪ ਕੌਰ ਤਿੰਨਾ ਅਤੇ ਹੋਰ
ਜਲਾਲਾਬਾਦ, 12 ਫਰਵਰੀ (ਬਬਲੂ ਨਾਗਪਾਲ)- ਪੰਜਾਬ ਕਾਨੂੰਨੀ ਸੇੇਵਾਵਾਂ ਅਥਾਰਟੀ, ਸ਼੍ਰੀ ਐਸ.ਕੇ.ਅਗਰਵਾਲ ਜਿਲਾ ਅਤੇ ਸੈਸ਼ਨ ਜੱਜ ਫਿਰੋਜਪੁਰ ਲੱਛਮਣ ਸਿੰਘ ਮਾਣਯੋਗ ਵਧੀਕ ਜਿਲਾਂ ਅਤੇ ਸੈਸ਼ਨ ਜੱਜ ਫਾਜਿਲਕਾ ਦੇ ਮਾਰਗ ਹੇਠਾਂ ਅੱਜ ਜਾਲਾਲਬਾਦ ਸਬਡਿਵੀਜਨ ਵਿੱਚ ਸ. ਹਰਪ੍ਰੀਤ ਸਿੰਘ ਪੀਸੀਐਸ ਸਿਵਿਲ ਕੋਰਟ ਜੂਨੀਅਰ ਡਿਵੀਜਨ ਦੀ ਅਗੁਵਾਈ ਹੇਠ ਨੈਸ਼ਨਲ ਲੋਕ ਅਦਾਲਤ  ਲਗਾਈ ਗਈ। ਇਸ ਮੌਕੇ ਪ੍ਰਿੰਸੀਪਲ ਗੁਰੂ ਰਾਮ ਦਾਸ ਕਾਲਜ ਸ਼੍ਰੀਮਤੀ ਸਰਬਜੀਤ ਕੌਰ ਅਤੇ ਐਡਵੋਕੇਟ ਅਮਨਦੀਪ ਕੌਰ ਤਿੰਨਾ ਬਤੌਰ ਮੈਂਬਰ ਹਾਜਰ ਸਨ। ਇਸ ਲੋਕ ਅਦਾਲਤ ਵਿੱਚ ਕੁੱਲ 213 ਕੇਸ ਦਾਇਰ ਕੀਤੇ ਗਏ ਜਿੰਨਾਂ ਵਿੱਚ 17 ਕੇਸਾਂ ਦਾ ਨਿਪਟਾਰਾ ਕਰਕੇ 1070637 ਰੁਪਏ ਰਿਕਵਰ ਕਰਕੇ ਸੰਬੰਧੀ ਪਾਰਟੀਆਂ ਨੂੰ ਦਿਲਾਏ ਗਏ।। ਇਸ ਮੌਕੇ ਐਡਵੋਕੇਟ ਨਿਤਿਨ ਮਿੱਢਾ, ਬਖਸ਼ੀਸ਼ ਕਚੂਰਾ, ਤਰਨਜੀਤ ਕਮਰਾ, ਕਰਨ ਚੁਚਰਾ, ਕਰਮਜੀਤ ਸੰਧੂ, ਅਮਨ ਹਾਂਡਾ, ਪਰਮਜੀਤ ਢਾਬਾਂ, ਸਤਪਾਲ ਕੰਬੋਜ, ਸੁਨੀਲ ਢੱਲ, ਸੁਖਪਾਲ ਸਿੰਘ ਧਾਲੀਵਾਲ, ਮੰਗਾ ਸਿੰਘ, ਰਮੇਸ਼ ਸਿੰਘ ਤੋਂ ਇਲਾਵਾ ਕਲੈਰੀਕਲ ਸਟਾਫ ਮੈਂਬਰ  ਬਲਵਿੰਦਰ ਸਿੰਘ, ਲਵਲੀ, ਮਲਕੀਤ ਸਿੰਘ ਅਤੇ ਰਿਸ਼ੂ ਮੌਜੂਦ ਸਨ। ਇਥੇ ਦੱਸਣਯੋਗ ਹੈ ਕਿ  ਲੋਕ ਅਦਾਲਤਾਂ ਦੇ ਨਾਲ ਜਿੱਥੇ ਆਮ ਲੋਕਾਂ ਨੂੰ ਰਾਹਤ ਮਿਲਦੀ ਹੈ ਉਥੇ ਉਹਨਾਂ ਲੋਕਾ ਦੇ ਸਮਾਂ ਅਤੇ ਪੈਸੇ ਦੀ ਵੀ ਬੱਚਤ ਹੁੰਦੀ ਹੈ ਲੋਕ ਅਦਾਲਤ ਦੁਆਰਾ ਦੋਨੋ ਪਾਰਟੀਆਂ ਵਿੱਚ ਆਪਸੀ ਦੁਸ਼ਮਣੀ ਖਤਮ ਹੋ ਜਾਂਦੀ ਹੈ ਅਤੇ ਭਾਈਚਾਰਾ ਵੱਧਦਾ ਹੈ ਲੋਕ ਅਦਾਲਤ ਵਿੱਚ ਫੈਸਲਾਂ ਹੋਣ ਤੋਂ ਬਾਅਦ ਕੇਸ ਵਿੱਚ ਲੱਗੀ ਸਾਰੀ ਕੋਰਟ ਫੀਸ ਵਾਪਿਸ ਮਿਲ ਜਾਂਦੀ ਹੈ ਇਸਦੇ ਫੈਸਲੇ ਨੂੰ ਦੀਵਾਨੀ ਅਦਾਲਤ ਦੀ ਡਿਗਰੀ ਦੀ ਮਾਣਤਾ ਪ੍ਰਾਪਤ ਹੈ।

No comments: