BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਬੱਲੂਆਣੇ ਵਿਚ ਹੋਈ ਲੜਾਈਵਿੱਚ 1 ਜਖਮੀ

ਸਿਵਲ ਹਸਪਤਾਲ ਵਿੱਚ ਦਾਖਲ ਵਿਅਕਤੀ
ਜਲਾਲਾਬਾਦ, 16 ਫਰਵਰੀ(ਬਬਲੂ ਨਾਗਪਾਲ)- ਜਲਾਲਾਬਾਦ ਨੇੜੇ ਪੈਂਦੇ ਪਿੰਡ ਬੱਲੂਆਣੇ ਵਿਖੇ ਕੱਲ ਹੋਈ ਲੜਾਈਵਿੱਚ ਇਕ ਵਿਅਕਤੀ ਜਖਮੀ ਹੈ ਅਤੇ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਹੈ। ਜੇਰੇ ਇਲਾਜ ਵਿਜੈ ਕੁਮਾਰ ਪੁੱਤਰ ਸੀਤਾ ਰਾਮ ਵਾਸੀ ਬੱਲੂਆਣਾ ਨੇ ਦੱਸਿਆ ਕਿ ਪਹਿਲੀ ਧਿਰ ਕੋਲ ਉਹਨਾਂ ਨੇ ਕਮੇਟੀਆਂ ਪਾਈਆਂ ਹੋਈਆ ਸੀ। ਇਕ ਦੋ ਕਿਸ਼ਤਾਂ ਸਾਡੇ ਵੱਲੋਂ ਦੇਰ ਨਾਲ ਦਿੱਤੀਆਂ ਗਈਆ ਸਨ ਜਿਸ ਤੇ ਉਕਤ ਵਿਅਕਤੀ ਸਾਡੇ ਕੋਲੋਂ ਜੁਰਮਾਨੇ ਦੀ ਮੰਗ ਕਰਦਾ ਸੀ। ਕੱਲ ਦੁਪਹਿਰ ਮੈਂ ਘਰ ਬੈਠਾ ਰੋਟੀ ਖਾ ਰਿਹਾ ਸੀ ਤਾਂ ਉਕਤ ਵਿਅਕਤੀ ਨਸ਼ੇ ਦੀ ਹਾਲਤਾ ਵਿੱਚ ਪੰਜ ਛੇ ਜਣੇ ਲੈ ਕੇ ਸਾਡੇ ਘਰ ਆ ਗਿਆ। ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਕਤ ਵਿਅਕਤੀ ਨੇ ਸਾਥੀਆਂ ਸਣੇ ਮੇਰੇ ਗੱਲ ਪੈ ਕੇ ਮੇਰੀ ਕੁੱਟਮਾਰ ਕੀਤੀ ਅਤੇ ਮੇਰੇ ਸਿਰ ਤੇ ਸੱਟ ਮਾਰੀ ਜਿਸ ਨਾਲ ਮੈਂ ਡਿੱਗ ਕੇ ਬੇਹੋਸ਼ ਹੋ ਗਿਆ। ਮੇਰੀ ਪਤਨੀ ਨੇ ਜਦੋਂ ਛਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਧੱਕਾ ਮਾਰ ਕੇ ਹੇਠਾ ਡੇਗ ਦਿੱਤਾ ਗਿਆ।

No comments: