BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵੱਖ ਲੜਾਈਆਂ 'ਚ 2 ਔਰਤਾਂ ਸਣੇ 4 ਜ਼ਖਮੀ

ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ਼ ਜ਼ਖ਼ਮੀ
ਜਲਾਲਾਬਾਦ, 12 ਫਰਵਰੀ (ਬਬਲੂ ਨਾਗਪਾਲ)- ਜਲਾਲਾਬਾਦ ਸ਼ਹਿਰ ਅਤੇ ਨੇੜ ਦੇ ਪਿੰਡ ਵਿੱਚ ਹੋਈਆ ਦੋ ਲੜਾਈਆਂ ਵਿੱਚ ਦੋ ਔਰਤਾਂ ਸਣੇ ਚਾਰ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਪਹਿਲੀ ਲੜਾਈ ਥਾਣਾ ਸਿਟੀ ਰੋਡ 'ਤੇ ਸਥਿਤ ਕੰਮਿਉਨਿਟੀ ਹਾਲ ਵਿਖੇ ਹੋਈ ਜਿਸ ਵਿੱਚ ਕ੍ਰਿਸ਼ਨਾ ਰਾਣੀ, ਪ੍ਰਕਾਸ਼ ਕੌਰ ਅਤੇ ਸੁਖਚੈਨ ਸਿੰਘ ਜ਼ਖਮੀ ਹਨ। ਇਹ ਤਿੰਨੋਂ ਜ਼ਖਮੀ ਸਿਵਲ ਹਸਪਤਾਲ ਜਲਾਲਾਬਾਦ ਵਿਖੇ ਜੇਰੇ ਇਲਾਜ ਹਨ। ਕ੍ਰਿਸ਼ਨਾ ਰਾਣੀ ਨੇ ਦੱਸਿਆ ਕਿ ਉਹ ਰਿਸ਼ਤੇਦਾਰ ਦੇ ਵਿਆਹ 'ਤੇ ਉਕਤ ਪੈਲੇਸ ਵਿੱਚ ਆਏ ਹੋਏ ਸਨ। ਜਿੱਥੇ ਵਿਆਹ ਵਿੱਚ ਹੀ ਆਏ ਹੋਏ ਕੁਝ ਲੜਕੇ ਜੋ ਕਿ ਸ਼ਰਾਬ ਦੇ ਨਸ਼ੇ ਵਿੱਚ ਸਨ, ਨੇ ਮੈਨੂੰ ਛੇੜਨਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿੱਚ ਮੇਰਾ ਹੱਥ ਫੜ ਕੇ ਜ਼ਬਰਦਸਤੀ ਬਾਹਰ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ। ਮੇਰੇ ਰੌਲਾ ਪਾਉਣ 'ਤੇ ਮੇਰੀ ਭੂਆ ਪ੍ਰਕਾਸ਼ ਕੌਰ ਨੇ ਮੈਨੂੰ ਛਡਵਾਉਣ ਦੀ ਕੋਸ਼ਿਸ਼ ਕੀਤੀ ਜਿਸਤੇ ਉਕਤ ਲੜਕੇ ਸਾਡੇ ਗੱਲ ਪੈ ਗਏ ਅਤੇ ਕੁੱਟਮਾਰ ਕਰਕੇ ਮੈਨੂੰ ਅਤੇ ਮੇਰੀ ਭੂਆ ਨੂੰ ਜ਼ਖਮੀ ਕਰ ਦਿੱਤਾ। ਜਦੋਂ ਮੇਰੇ ਭਰਾ ਸੁਖਚੈਨ ਨੂੰ ਪਤਾ ਚੱਲਿਆ ਤਾਂ ਉਸ ਨੇ ਸਾਨੂੰ ਛਡਵਾਉਣ ਦੀ ਕੋਸ਼ਿਸ਼ ਕੀਤੀ ਪਰ ਉਕਤ ਵਿਅਕਤੀਆਂ ਨੇ ਉਸ ਦੀ ਵੀ ਕੁੱਟਮਾਰ ਕੀਤੀ। ਕੁੱਟਮਾਰ ਕਰਕੇ ਅਸੀਂ ਤਿੰਨੇ ਜ਼ਖਮੀ ਹੋ ਗਏ। ਦੂਸਰੀ ਲੜਾਈ ਪਿੰਡ ਲਮੋਚੜ ਕਲਾਂ ਵਿਖੇ ਹੋਈ ਜਿਸ ਵਿੱਚ ਸੰਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਜ਼ਖਮੀ ਹੈ ਅਤੇ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਹੈ। ਸੰਦੀਪ ਸਿੰਘ ਅਨੁਸਾਰ ਉਸ ਦੇ ਪਿੰਡ ਦੇ ਹੀ ਵਾਸੀ ਕੁਝ ਵਿਅਕਤੀ ਉਸ ਨਾਲ ਪੁਰਾਣੀ ਰੰਜਸ਼ ਰੱਖਦੇ ਸਨ। ਉਹ ਖੇਤ ਤੋਂ ਪੱਠੇ ਲੈ ਕੇ ਘਰ ਵਾਪਸ ਆ ਰਿਹਾ ਸੀ ਅਤੇ ਜਦੋਂ ਪੁਲ 'ਤੇ ਪਹੁੰਚਿਆ ਤਾਂ ਉਕਤ ਵਿਅਕਤੀ ਖੜੇ ਹੋਏ ਸਨ ਅਤੇ ਮੈਨੂੰ ਇਕੱਲੇ ਨੂੰ ਦੇਖ ਕੇ ਮੈਨੂੰ ਘੇਰ ਲਿਆ ਅਤੇ ਮੇਰੇ ਗੱਲ ਪੈ ਕੇ ਮੇਰੀ ਕੁੱਟਮਾਰ ਕੀਤੀ। ਇਹਨਾਂ ਨੇ ਮੇਰੇ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਵੀ ਕੀਤਾ।

No comments: