BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਡਿਗਰੀ ਕਾਲਜ ਵਿੱਚ ਸਾਇੰਸਿਆ 2017

ਜਲੰਧਰ 17 ਫਰਵਰੀ (ਗੁਰਕੀਰਤ ਸਿੰਘ)- ਸੇਂਟ ਸੋਲਜਰ ਕਾਲਜ (ਕੋ-ਐਡ) ਵਿੱਚ ਬੀ.ਪੀ.ਟੀ, ਸਾਇੰਸ ਅਤੇ ਕੰਪਿਊਟਰ ਵਿਭਾਗ ਵਲੋਂ “ਸਾਇੰਸਿਆ 2017 ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਡਾ.ਜਸ਼ਨੀਵ ਕਪੂਰ(ਐਮ.ਐਸ ਆਰਥੋ ਅਤੇ ਐਮ.ਸੀ.ਐਚ) ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਕਾਲਜ ਪ੍ਰਿੰਸੀਪਲ ਸ਼੍ਰੀਮਤੀ ਵੀਨਾ ਦਾਦਾ, ਬੀ.ਪੀ.ਟੀ ਵਿਭਾਗ ਦੇ ਡਾ.ਵਰੁਣ ਕਾਲਿਆ, ਸਟਾਫ ਮੈਂਬਰਸ ਅਤੇ ਵਿਦਿਆਰਥੀਆਂ ਵਲੋਂ ਕੀਤਾ ਗਿਆ।ਮੁੱਖ ਮਹਿਮਾਨ ਡਾ.ਕਪੂਰ ਵਲੋਂ ਸਾਇੰਸ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ ਅਤੇ ਫਿਜੀੳਥੈਰੇਪੀ ਦਾ ਮਹੱਤਵ ਦੱਸਦੇ ਹੋਏ ਕਿਹਾ ਕਿ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ।ਡਾ.ਵੀਨਾ ਸੂਦ ਦੀ ਦੇਖਰੇਖ ਵਿੱਚ ਸਾਇੰਸ ਦੇ ਵਿਦਿਆਰਥੀਆਂ ਨੇ ਬਲਡਗਰੁੱਪ ਅਤੇ ਸ਼ੁਗਰ ਟੈਸਟ ਦਾ ਕੈਂਪ ਲਗਾ ਫਰੀ ਚੈਕਅਪ ਕੀਤਾ ਗਿਆ ਅਤੇ ਕਈ ਵਰਕਿੰਗ ਮਾਡਲ, ਚਾਰਟ ਵੀ ਤਿਆਰ ਕੀਤੇ ਗਏ।ਅਧਿਆਪਕ ਨਵੀਨ ਸ਼ਰਮਾ (ਕੰਪਿਊਟਰ ਵਿਭਾਗ) ਵਲੋਂ ਵੀ ਕੲ ਇਵੇਂਟਸ ਕਰਵਾਏ ਗਏ।ਸਾਇੰਸਿਆ 2017 ਨੂੰ ਸਫਲ ਬਣਾਉਣ ਲਈ ਅਧਿਆਪਕ ਡਾ.ਤਾਬਿਆ, ਅਨੂਪ੍ਰੀਤ, ਪ੍ਰਿਆ, ਗਗਨ, ਰਾਘਵ ਦਾ ਵਿਸ਼ੇਸ਼ ਸਹਿਯੋਗ ਰਿਹਾ।ਇਸ ਮੌਕੇ ਵੱਖ-ਵੱਖ ਸਕੂਲਾਂ ਦੇ 200 ਤੋਂ ਜਿਆਦਾ ਵਿਦਿਆਰਥੀਆਂ ਨੇ ਭਾਗ ਲਿਆ।ਇਸ ਮੌਕੇ ਉੱਤੇ ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ, ਸੇਂਟ ਸੋਲਜਰ ਬੀ.ਐਡ ਕਾਲਜ ਪ੍ਰਿੰਸੀਪਲ ਡਾ.ਅਲਕਾ ਗੁਪਤਾ, ਸੇਂਟ ਸੋਲਜਰ ਲਾਅ ਕਾਲਜ ਡਾਇਰੈਕਟਰ ਡਾ.ਸੁਭਾਸ਼ ਸ਼ਰਮਾ ਆਦਿ ਮੌਜੂਦ ਹੋਏ।

No comments: