BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਲੈਕਚਰ ਕਰਵਾਏ ਗਏ

ਜਲੰਧਰ 31 ਜਨਵਰੀ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਗੁਰੂ ਨਾਨਕ ਸਟੱਡੀ ਸੈਂਟਰ ਵਲੋਂ ਪ੍ਰਿੰਸੀਪਲ ਡਾ. ਕਿਰਨ ਅਰੋੜਾ ਦੀ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਲੈਕਚਰ ਕਰਵਾਏ ਗਏ। ਕਾਲਜ ਦੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਰਚਨਾਵਾਂ ਅਤੇ ਸਿਖਿਆਵਾਂ ਤੋਂ ਜਾਣੂ ਕਰਵਾਇਆ ਗਿਆ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਇਸ ਮੋਕੇ ਤੇ ਵਿਦਿਆਰਥੀਆਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਆਪਣੇ ਦੇਸ਼ ਦੇ ਪ੍ਰਤੀ ਦੇਸ਼ ਭਗਤੀ, ਕੁਰਬਾਨੀ, ਭਗਤੀ ਭਾਗ ਜਿਹੇ ਗੁਣਾਂ ਨੂੰ ਧਾਰਣ ਕਰਕੇ ਜੀਵਨ ਜੀਊਣ ਦੀ ਪ੍ਰੇਰਣਾ ਦਿੱਤੀ। ਗੁਰੂ ਨਾਨਕ ਸਟਡੀ ਸੈਂਟਰ ਦੇ ਕਾ-ਆਰਡੀਨੇਟਰ ਪ੍ਰੋ. ਦਵਿੰਦਰ ਜੋਹਲ, ਪ੍ਰੋ. ਸੁਰਿੰਦਰ ਨਰੂਲਾ, ਡਾ. ਹਰਕਮਲ ਕੌਰ ਨੇ ਵੀ ਲੈਕਚਰ ਦਿੱਤੇ  ਪੰਜਾਬੀ ਵਿਭਾਗ ਦੇ ਆਧਿਆਪਕ ਡਾ. ਸੁਰਿੰਦਰ ਸੈਣੀ ਅਤੇ ਡਾ. ਸੁਖਵੀਰ ਕੌਰ ਵੀ ਮੋਜੂਦ ਸਨ।

No comments: