BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼ਿਵਰਾਤੀ ਦੇ ਸਬੰੰਧ ਵਿੱਚ 3 ਦਿਨਾਂ ਹਵਨ ਪੂਜਨ ਦੀ ਲੜੀ ਸ਼ੁਰੂ

ਜਲਾਲਾਬਾਦ, 22 ਫਰਵਰੀ (ਬੱਬਲੂ ਨਾਗਪਾਲ)- ਸਥਾਨਕ ਸ਼ਿਵ ਭਵਨ ਸ਼ਿਵ ਮੰਦਰ ਵਿਖੇ ਸ਼ਿਵਰਾਤੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ 3 ਦਿਨਾਂ ਹਵਨ ਜੱਗ ਦੀ ਪੂਜਨ ਲੜੀ ਦਾ ਆਯੋਜਨ ਕੀਤਾ ਗਿਆ। ਇਸ ਹਵਨ ਪੂਜਨ ਦੀ ਲੜੀ ਦੀ ਸ਼ੁਰੂਆਤ ਕਰਨ ਲਈ ਮੁੱਖ ਮਹਿਮਾਨ ਵੱਜ਼ੋਂ ਪੁੱਜੇ ਪ੍ਰੇਮ ਕੁਮਾਰ ਵਲੇਚਾ ਪਹੁੰਚ ਕੇ ਸ਼ਿਰਕਤ ਕੀਤੀ। ਪਹਿਲੇ ਦਿਨ ਹਵਨ ਪੂਜਨ ਦੀ ਲੜੀ ਸ਼ੁਰੂ ਕਰਨ ਮੌਕੇ ਪੰਡਿਤ ਅਰੂਣ ਕੁਮਾਰ ਸ਼ੁਕਲਾ, ਰਮੇਸ਼ ਪਾਂਡੇ , ਪਵਨ ਸ਼ੁਕਲਾ ਨੇ ਹਵਨ ਪੂਜਨ ਲੜੀ ਮੌਕੇ ਆਰਤੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਿਵ ਭਵਨ ਮੰਦਰ ਦੇ ਆਹੁਦੇਦਾਰਾਂ ਅਤੇ ਮੈਂਬਰਾਂ ਨੇ ਦੱਸਿਆ ਕਿ ਸ਼ਿਵ ਵਾਟਕਾ ਮੰਦਰ ਬਜਾਜਾਂ ਵਾਲੀ  ਦੇ ਸਮੂਹ ਮੈਂਬਰਾਂ ਵੱਲੋਂ ਸਿਵ ਭਵਨ ਮੰਦਰ ਨੂੰ ਭੇਂਟ ਕੀਤੀ ਗਈ ਹੈ। ਉਨਾਂ ਕਿਹਾ ਕਿ ਜਿਸਦੀ ਸਥਾਪਨਾ ਸ਼ਿਵਰਾਤੀ ਵਾਲੇ ਦਿਨ ਕੀਤੀ ਜਾਵੇ ਅਤੇ ਜਿਸਦੇ ਸਬੰਧ ਵਿੱਚ ਅੱਜ ਪਹਿਲੇ ਦਿਨ ਹਵਨ ਪੂਜਨ ਦੀ ਲੜੀ ਸ਼ੁਰੂ ਕਰਵਾਈ ਗਈ ਅਤੇ ਉਨਾਂ ਕਿਹਾ ਕਿ ਮੂਰਤੀ ਦੀ ਸਾਥਪਨਾ ਕਰਨ ਲਈ ਮੁੱਖ ਮਹਿਮਾਨ ਪ੍ਰੇਮ ਕੁਮਾਰ ਵਲੇਚਾ ਹੋਣਗੇ। ਇਸ ਮੌਕੇ ਰਾਜ਼ੇਸ ਚੁੱਘ ਸਮੇਤ ਪਰਿਵਾਰ, ਸ਼ੁਭਾਸ ਮੋਗਾ, ਮਹਿੰਦੀ ਲੱਤਾ, ਸ਼ਾਮ ਲਾਲ ਬਜਾਜ, ਅਸ਼ੋਕ ਕੁਮਾਰ ਮੁਟਨੇਜਾ, ਮੋਹਨ ਸਿੰਘ, ਜੱਜ ਕੁਮਾਰ , ਰਤਨ ਲਾਲ ਜੀ ਮਹਿੰਦੀ ਲੱਤਾ, ਅਸ਼ੋਕ ਕੁਮਾਰ ਵਾਟਸ, ਪਾਰਸ ਛਾਬੜਾ, ਅਸ਼ੋਕ ਛਾਬੜਾ, ਹਰੀਸ਼ ਗਿਰਧਰ, ਰਵੀ ਮੁੰਜੁਰਾਲ, ਬੋਬੀ ਬਜਾਜ, ਮਨੀਸ਼ ਗਿਰਧਰ, ਵਿਜੇ ਬਜਾਜ, ਹਰੀ ੳਮ ਬਜਾਜ ਆਦਿ ਅਤੇ ਹੋਰ ਮੈਂਬਰ ਹਾਜ਼ਰ ਸਨ।

No comments: