BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਧੋਖਾਧੜੀ ਕਰਣ ਵਾਲੇ 4 ਆਰੋਪੀਆਂ ਉੱਤੇ ਪਰਚਾ

ਜਲਾਲਾਬਾਦ, 17 ਫਰਵਰੀ (ਬਬਲੂ ਨਾਗਪਾਲ)- ਉਪਮੰਡਲ ਦੇ ਪਿੰਡ ਟੀਲਾਂਵਾਲੀ ਵਿੱਚ ਇੱਕ ਔਰਤ ਦੇ ਨਾਲ ਧੋਖਾਧੜੀ ਕਰਨ ਵਾਲੇ 4 ਆਰੋਪੀਆਂ ਉੱਤੇ ਪਰਚਾ ਦਰਜ ਕੀਤਾ ਹੈ ਜਾਂਚ ਅਧਿਕਾਰੀ ਏਐਸਆਈ ਪਵਨ ਕੁਮਾਰ ਨੇ ਦੱਸਿਆ ਕਿ ਉਨਾਂ ਨੂੰ ਔਰਤ ਕਮਲਾ ਦੇਵੀ ਪਤਨੀ ਜਸਵੰਤ ਸਿੰਘ ਵਾਸੀ ਟੀਲਾਂਵਾਲੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਸਵੰਤ ਸਿੰਘ ਪੁਤਰ ਪ੍ਰੇਮ ਸਿੰਘ, ਰਾਜੀ ਪਤਨੀ ਜਸਵੰਤ ਸਿੰਘ ਵਾਲੀ ਟੀਲਾਂਵਾਲੀ, ਸੋਮ ਮਲਟੀਮਾਰਕਿਟਗ ਲਿਮ ਫਰਮ ਦੇ ਮਾਲਿਕ ਰਜਿੰਦਰ ਸਿੰਘ ਵਾਸੀ ਸ੍ਰੀ ਕਿਸ਼ਨ ਨਗਰੀ ਨਜ਼ਦੀਕ ਟੀਵੀ ਟਾਵਰ ਫਾਜਿਲਕਾ ਅਤੇ 4 ਅਣਪਛਾਤੇ ਵਿਅਕਤੀਆਂ ਨੇ ਉਸਨੂੰ ਜਿਆਦਾ ਵਿਆਜ ਦੇਣ ਹਰ ਮਹੀਨੇ ਤਿੰਨ ਹਜਾਰ ਰੁਪਏ ਉਸਦੇ ਖਾਤੇ ਵਿੱਚ ਪਾਉਣ ਅਤੇ ਤਿੰਨ ਸਾਲ ਬਾਅਦ ਦੁਗਣੇ ਪੈਸੇ ਦੇਣ ਦਾ ਝਾਂਸਾ ਦੇਕੇ ਉਸਤੋਂ 3 ਲੱਖ ਰੁਪਏ ਹਾਸਲ ਕਰਕੇ ਆਪਣੇ ਖਾਲੀ ਖਾਤੇ ਦੇ ਚੈਕ ਦੇ ਕੇ ਉਸ ਨਾਲ ਧੋਖਾਧੜੀ ਕੀਤੀ ਪੁਲਿਸ ਨੇ ਉਕਤ ਆਰੋਪੀਆਂ ਉੱਤੇ ਭਾਦੰਸ ਦੀ ਧਾਰਾ 420, 406 ਅਤੇ 102ਬੀ ਦੇ ਤਹਿਤ ਪਰਚਾ ਦਰਜ ਕਰ ਲਿਆ ਹੈ

No comments: