BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਿਲਾ ਸਿੱਖਿਆ ਅਫਸਰ ਨੇ ਦਿੱਤੀਆਂ 5ਵੀਂ ਤੇ 8ਵੀਂ ਦੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ

ਜਲਾਲਾਬਾਦ, 21 ਫਰਵਰੀ (ਬਬਲੂ ਨਾਗਪਾਲ)- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਪੰਜਵੀਂ ਤੇ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਦੀਆਂ ਸ਼ੁਰੂ ਹੋਈਆਂ ਸਾਲਾਨਾ ਪ੍ਰੀਖਿਆਵਾਂ ਦੇ ਸਬੰਧ ਵਿੱਚ ਵਿਦਿਆਰਥੀਆਂ ਨੂੰ ਸ਼ੁੱਭ ਵਿਛਾਵਾਂ ਦੇਣ ਲਈ ਜਿਲਾ ਸਿੱਖਿਆ ਅਫਸਰ ਸ. ਪ੍ਰਗਟ ਸਿੰਘ ਬਰਾੜ ਵਿਸ਼ੇਸ਼ ਪਹੁੰਚੇ। ਉਹਨਾਂ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕਰਦੇ ਹੋਏ ਵਿਦਿਆਰਥੀਆਂ ਨੂੰ ਚਾਕਲੇਟ ਵੰਡੇ ਅਤੇ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਡਰ ਤੋਂ ਖੁਸ਼ੀ ਨਾਲ ਪੇਪਰ ਕਰਨ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਵੇਦ ਪ੍ਰਕਾਸ਼ ਗਾਬਾ ਨੇ ਦੱਸਿਆ ਕਿ ਪੰਜਵੀਂ ਤੇ ਅੱਠਵੀਂ ਕਲਾਸ ਦੇ ਪੇਪਰ ਅੱਜ ਸ਼ੁਰੂ ਹੋ ਰਹੇ ਹਨ ਅਤੇ ਤਹਿਸੀਲ ਪੱਧਰ ਦਾ ਸੈਂਟਰ ਇਸੇ ਸਕੂਲ ਵਿਚ ਬਣਾਇਆ ਗਿਆ ਹੈ। ਸੈਂਟਰ ਵਿੱਚ 155 ਵਿਦਿਆਰਥੀ ਪੰਜਵੀਂ ਕਲਾਸ ਅਤੇ 380 ਵਿਦਿਆਰਥੀ ਅੱਠਵੀਂ ਕਲਾਸ ਦੇ ਪੇਪਰ ਦੇਣ ਲਈ ਆ ਰਹੇ ਹਨ। ਇਸ ਲਈ ਸਾਰੇ ਪ੍ਰਬੰਧ ਮੁਕੰਮਲ ਹਨ ਅਤੇ ਡੀ ਈ ਉ ਫਾਜਿਲਕਾ ਸ. ਪ੍ਰਗਟ ਸਿੰਘ ਬਰਾੜ ਨੇ ਵੀ ਇਹਨਾਂ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਵੇਦ ਪ੍ਰਕਾਸ਼ ਗਾਬਾ, ਮੀਤ ਪ੍ਰਿੰਸੀਪਲ ਓਮ ਪ੍ਰਕਾਸ਼, ਅਮਰੀਕ ਸਿੰਘ, ਅਮਿੱਤ ਧਮੀਜਾ, ਸੰਦੀਪ ਕੁਮਾਰ, ਨਿਰਮਲਜੀਤ ਸਿੰਘ ਬਰਾੜ, ਪਰਵਿੰਦਰ ਸਿੰਘ ਬੇਦੀ, ਸੁਰਿੰਦਰ ਗੁਪਤਾ, ਮੁਨੀਸ਼ ਛਾਬੜਾ, ਪਰਮਿੰਦਰ ਪਿਆਸਾ ਆਦਿ ਹਾਜ਼ਰ ਸਨ।

No comments: