BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੰਡੀ ਲਾਧੂਕਾ ਅਤੇ ਅਰਨੀਵਾਲਾ ਵਿਖੇ ਧੂੰਮਧਾਮ ਨਾਲ ਮਨਾਇਆ ਗਿਆ ਗੁਰੂ ਰਵਿਦਾਸ ਦਾ 640ਵਾਂ ਜਨਮ ਦਿਹਾੜਾ

ਜਲਾਲਾਬਾਦ, 11 ਫਰਵਰੀ (ਬਬਲੂ ਨਾਗਪਾਲ)-ਮੰਡੀ ਲਾਧੂਕਾ ਵਿਖੇ ਗੁਰੂ ਰਵਿਦਾਸ ਦਾ 640ਵਾਂ ਜਨਮ ਦਿਹਾੜਾ ਮਨਾਇਆ ਗਿਆ। ਸ੍ਰੀ ਗੁਰੂ ਰਵਿਦਾਸ ਭਵਨ ਵਿੱਚ ਪਾਠ ਦੇ ਭੋਗ ਪਾਏ ਗਏ, ਉਪਰੰਤ ਭਾਈ ਰਜਿੰਦਰ ਸਿੰਘ ਕੁੱਕੂ ਵੱਲੋਂ ਕਥਾ ਤੇ ਪੁਜਾਰੀ ਅਸ਼ੋਕ ਸ਼ਰਮਾ ਤੇ ਛਿੰਦਾ ਸ਼ਰਮਾ ਵੱਲੋਂ ਭਜਨ ਬੋਲ ਕੇ ਵੱਡੀ ਗਿਣਤੀ ਵਿੱਚ ਪੁੱਜੀ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਮਾਰਕੀਟ ਕਮੇਟੀ ਫਾਜਿਲਕਾ ਦੇ ਚੇਅਰਮੈਨ ਵਿਨੋਦ ਬਜਾਜ, ਹਰਬੰਸ ਲਾਲ ਕੁੱਕੜ, ਸੋਹਣ ਸਿੰਘ ਸਰੋਏ, ਗੁਰਮੀਤ ਸਿੰਘ ਕਾਠਪਾਲ, ਤਰਸੇਮ ਲਾਲ ਜੁਲਾਹਾ, ਪ੍ਰੇਮ ਮਹਿਤਾ, ਕੁਲਦੀਪ ਚੰਦ, ਖਰੈਤ ਲਾਲ, ਕਸ਼ਮੀਰ ਚੰਦ, ਵਜ਼ੀਰ ਚੰਦ ਕੰਬੋਜ਼, ਮਹਾਸ਼ਾ, ਬਿੱਟੂ, ਸੰਜੀਵ ਚਾਵਲਾ ਸੋਨੂੰ ਆਦਿ ਹਾਜ਼ਰ ਸਨ। ਸਥਾਨਕ ਪੰਚਾਇਤੀ ਗੁਰਦੁਆਰਾ ਸਾਹਿਬ ਵਿਖੇ ਗੁਰੂ ਰਵਿਦਾਸ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਵੱਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ 640ਵਾਂ ਜਨਮ ਦਿਹਾੜਾ ਮਨਾਇਆ ਗਿਆ  ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਨਗਰ ਪੰਚਾਇਤ ਪ੍ਰਧਾਨ ਸੁਖਦੇਵ ਸਿੰਘ ਠੇਠੀ, ਸਮੂਹ ਐਮ.ਸੀ., ਸੁਸਾਇਟੀ ਦੇ ਪ੍ਰਧਾਨ ਹੇਮਰਾਜ ਅਤੇ ਹੋਰ ਪਤਵੰਤੇ ਹਾਜ਼ਰ ਸਨ।

No comments: