BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੁਫਤ ਮੈਡੀਕਲ ਕੈਂਪ ਵਿੱਚ ਕਰੀਬ 800 ਮਰੀਜਾਂ ਦੀ ਜਾਂਚ

ਸੁਆਮੀ ਆਤਮਾ ਨੰਦ ਜੀ ਪ੍ਰਵਚਨ ਕਰਦੇ ਹੋਏ ਅਤੇ ਕੈਂਪ ਵਿੱਚ ਚੈਕਅਪ ਕਰਦੇ ਹੋਏ ਡਾਕਟਰ
  • ਅੱਖਾਂ ਦਾ ਦਾਨ ਮਹਾਂਦਾਨ ਹੈ -ਆਤਮਾਨੰਦ ਪੁਰੀ ਜੀ
ਜਲਾਲਾਬਾਦ, 12 ਫਰਵਰੀ (ਬਬਲੂ ਨਾਗਪਾਲ)- ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਵਿੱਚ ਪਰਮ ਪੂਜਨੀਕ ਅਚਾਰਿਆ ਮਹਾਂਮੰਡਲੇਸ਼ਵਰ ਸ਼੍ਰੀ ਸ਼੍ਰੀ 1008 ਸੁਆਮੀ ਆਤਮਾਨੰਦ ਪੁਰੀ ਜੀ ਮਹਾਰਾਜ ਸੰਸਥਾਪਿਕ ਸ਼ਿਵ ਸ਼ਕਤੀ ਯੋਗ ਆਸ਼ਰਮ ਜਲਾਲਾਬਾਦ ਵਲੋਂ ਮਨੁੱਖਤਾ ਦੀ ਸੇਵਾ ਲਈ ਅਰੋੜ ਵੰਸ਼ ਸਭਾ ਅਤੇ ਨੇਤਰਦਾਨ ਸੇਵਾ ਸੰਮਤੀ ਦੇ ਸਹਿਯੋਗ ਨਾਲ 26ਵਾਂ ਮੁਫਤ ਅੱਖਾਂ ਅਤੇ ਚਮੜੀ ਦੇ ਰੋਗਾਂ ਦਾ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਸ਼੍ਰੀ ਸ਼੍ਰੀ 1008 ਸੁਆਮੀ ਆਤਮਾਨੰਦ ਪੁਰੀ ਵਲੋਂ ਆਸ਼ੀਰਵਾਦ ਦੇ ਕੇ ਕਰਵਾਈ ਗਈ। ਇਸ ਮੌਕੇ ਉਨਾਂ ਨੇ ਮਾਨਵਤਾ ਦੀ ਭਲਾਈ ਲਈ ਅਜਿਹੇ ਉਪਰਾਲਿਆਂ ਨੂੰ ਜਾਰੀ ਰੱਖਣ ਦਾ ਸੰਦੇਸ਼ ਵੀ ਦਿੱਤਾ। ਉਨਾਂ ਕਿਹਾ ਕਿ ਅੱਖਾਂ ਦਾ ਦਾਨ ਮਹਾ ਦਾਨ ਹੈ ਕਿਉਂਕਿ ਜੋ ਵਿਅਕਤੀ ਆਪਣੀਆਂ ਅੱਖਾਂ ਦਾਨ ਕਰਕੇ ਜਾਂਦਾ ਹੈ ਇਸ ਨਾਲ ਕਰੀਬ 2 ਹੋਰ ਲੋਕਾਂ ਨੂੰ ਰੋਸ਼ਨੀ ਮਿਲਦੀ ਹੈ ਇਸ ਮੌਕੇ ਪ੍ਰਧਾਨ ਖਰੈਤੀ ਲਾਲ ਮੋਂਗਾ, ਰਾਜੇਸ਼ ਕੁਮਾਰ ਛਾਬੜਾ, ਜਸਰਾਜ ਭਠੇਜਾ, ਡਾ. ਤਿਲਕ ਰਾਜ ਕੁਮਾਰ, ਰਾਜੀਵ ਦਹੂਜਾ, ਮਦਨ ਲਾਲ ਗੁੰਬਰ, ਗੋਪਾਲ ਕੁਮਾਰ ਪ੍ਰੇਮ ਕੁਮਾਰ ਵਾਟਸ ਅਤੇ ਹਰੀਸ਼ ਚੁਚਰਾ ਆਦਿ ਮੌਜੂਦ ਸਨ। ਸਭ ਤੋਂ ਪਹਿਲਾਂ ਸੰਸਥਾ ਵਲੋਂ ਚਲਾਏ ਗਏ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਬਾਰੇ ਜਾਨਕਾਰੀ ਦਿੱਤੀ। ਮਰੀਜਾਂ ਦਾ ਚੈਕਅਪ ਕਰਨ ਲਈ ਕੈਂਪ ਇੰਚਾਰਜ ਡਾ. ਵਿਸ਼ਣੂ ਸ਼ਰਮਾ (ਅੱਖਾਂ ਦੇ ਮਾਹਿਰ), ਡਾ. ਮਹੇਸ਼ ਮਲੇਠੀਆ (ਚਮੜੀ ਰੋਗਾਂ ਦੇ ਮਾਹਿਰ), ਡਾ. ਰੋਹਿਨੀ ਗੋਦਾਰਾ (ਅੱਖਾਂ ਦੇ ਮਾਹਿਰ) ਵਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ। ਕੈਂਪ ਸੰਬੰਧੀ ਜਾਨਕਾਰੀ ਦਿੰਦੇ ਹੋਏ ਆਗੂਆਂ ਨੇ ਦੱਸਿਆ ਕਿ ਹਰ ਸਾਲ ਅਰੋੜਵੰਸ਼ ਸਭਾ ਅਤੇ ਨੇਤਰਦਾਨ ਸੇਵਾ ਸੰਮਤੀ ਵਲੋਂ ਤਿੰਨ ਕੈਂਪ ਲਗਾਏ ਜਾਂਦੇ ਹਨ ਜਿੰਨਾਂ ਵਿੱਚ 2 ਕੈਂਪ ਜਲਾਲਾਬਾਦ ਅਤੇ 1 ਕੈਂਪ ਗੁਰੂਹਰਸਹਾਏ ਵਿੱਚ ਲਗਾਇਆ ਜਾਂਦਾ ਹੈ। ਹੁਣ ਤੱਕ 2200 ਮਰੀਜ ਆਪਣੀਆਂ ਅੱਖਾਂ ਦਾ ਆਪ੍ਰੇਸ਼ਨ ਮੁਫਤ ਕਰਵਾ ਚੁੱਕੇ ਹਨ ਅਤੇ ਸੰਸਥਾ ਵਲੋਂ ਚਲਾਈ ਗਈ ਨੇਤਰਦਾਨ ਦੀ ਮੁਹਿੰਮ ਦੇ ਤਹਿਤ 296 ਲੋਕ ਆਪਣੀਆਂ ਅੱਖਾਂ ਦਾਨ ਕਰ ਚੁੱਕੇ ਹਨ ਅਤੇ ਜਿਸ ਨਾਲ 600 ਲੋਕਾਂ ਦੇ ਜੀਵਨ ਵਿੱਚ ਰੋਸ਼ਨੀ ਆ ਚੁੱਕੀ ਹੈ। ਅੱਜ ਦੇ ਕੈਂਪ ਦੇ ਦੌਰਾਨ ਕਰੀਬ 800 ਮਰੀਜਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਅਤ ਜੋ ਮਰੀਜ ਅੱਖਾਂ ਦੇ ਆਪਰੇਸ਼ਨਾਂ ਲਈ ਪਾਏ ਜਾਣਗੇ ਉਨਾਂ ਨੂੰ ਜਗਦੰਬਾ ਆਈ ਹਸਪਤਾਲ ਸ਼੍ਰੀ ਗੰਗਾਨਗਰ ਵਿੱਚ ਭੇਜਿਆ ਜਾਵੇਗਾ।

No comments: