BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਲਾਲਾਬਾਦ ਵਿਖੇ ਹੋਈ ਲੜਾਈ ਵਿੱਚ 2 ਔਰਤਾਂ ਸਣੇ 3 ਜ਼ਖਮੀ

ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਜਖਮੀ
ਜਲਾਲਾਬਾਦ, 11 ਫਰਵਰੀ (ਬਬਲੂ ਨਾਗਪਾਲ)- ਜਲਾਲਾਬਾਦ ਸ਼ਹਿਰ ਵਿਚ ਕਮਉਨਿਟੀ ਹਾਲ ਵਿਖੇ ਹੋਈ ਲੜਾਈ ਵਿੱਚ ਦੋ ਔਰਤਾਂ ਸਣੇ ਤਿੰਨ ਵਿਅਕਤੀ ਜਖਮੀ ਹਨ ਅਤੇ ਸਿਵਲ ਹਸਪਤਾਲ ਜਲਾਲਾਬਾਦ ਵਿਖੇ ਜੇਰੇ ਇਲਾਜ ਹਨ। ਜੇਰੇ ਇਲਾਜ ਕ੍ਰਿਸ਼ਨਾ ਰਾਣੀ ਨੇ ਦੱਸਿਆ ਕਿ ਉਹ ਰਿਸ਼ਤੇਦਾਰ ਦੇ ਵਿਆਹ ਤੇ ਆਏ ਸਨ।ਅਤੇੇ ਕੁਝ ਲੜਕੇ ਮੈਨੂੰ ਛੇੜ ਰਹੇ ਸਨ ਪਰ ਮੈਂ ਉਹਨਾਂ ਨੂੰ ਨਜ਼ਰਅੰਦਾਜ ਕੀਤਾ ਪਰ ਖਾਣਾ ਖਾਣ ਸਮੇਂ ਮੇਰੀ ਬਾਂਹ ਫੜ ਲਈ , ਜਿਸ ਤੇ ਕੋਲ ਬੈਠੇ ਮੇਰੇ ਭਰਾ ਨੇ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਵਿਅਕਤੀਆਂ ਨੇ ਮੇਰੀ ਤੇ ਭਰਾ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਮੇਰੀ ਭੂਆ ਨੇ ਛਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਵੀ ਕੁੱਟਮਾਰ ਕੀਤੀ। ਜਿਸ ਨਾਲ ਅਸੀਂ ਸਾਰੇ ਜਖਮੀ ਹੋ ਗਏ ਅਤੇ ਸਾਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

No comments: