BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਦੇ ਮੀਡਿਆ ਵਿਭਾਗ ਨੇ ਮਨਾਇਆ ਵਿਸ਼ਵ ਰੇਡਿੳ ਦਿਵਸ

ਜਲੰਧਰ 13 ਫਰਵਰੀ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਮੈਨੇਜਮੈਂਟ ਐਂਡ ਟੈਕਨਿਕਲ ਇੰਸਟੀਚਿਊਟ ਦੇ ਮੀਡਿਆ ਵਿਭਾਗ ਵਲੋਂ ਵਿਸ਼ਵ ਰੇਡਿੳ ਦਿਵਸ ਮਨਾਇਆ ਗਿਆ ਜਿਸ ਵਿੱਚ ਆਰ.ਜੇ ਸੈਂਡੀ, ਆਰ.ਜੇ ਮੰਨਤ ਖਾਸ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਡਾਇਰੈਕਟਰ ਪਬਲਿਕ ਰਿਲੇਸ਼ਨ ਨਵਜੋਤ ਕੌਰ, ਪ੍ਰਿੰਸੀਪਲ ਡਾ.ਆਰ.ਕੇ ਪੁਸ਼ਕਰਣਾ ਵਲੋਂ ਕੀਤਾ ਗਿਆ। ਆਰ.ਜੇ ਸੈਂਡੀ, ਆਰ.ਜੇ ਮੰਨਤ ਨੇ ਵਿਦਿਆਰਥੀਆਂ ਨੂੰ ਰੇਡਿੳ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿੳਾ ਕਿ ਰੇਡਿੳ ਇੱਕ ਅਜਿਹਾ ਮਾਧਿਆਮ ਹੈ ਜਿਸਨੂੰ ਕਿਸੇ ਵੀ ਜਗ੍ਹਾ, ਕੋਈ ਵੀ ਕੰਮ ਕਰਦੇ ਸਮੇਂ ਸੁਣਿਆ ਜਾ ਸਕਦਾ ਹੈ।ਰੇਡਿੳ ਨਾ ਸਿਰਫ ਇੰਟਰਟੈਨਮੈਂਟ ਕਰਦਾ ਹੈ ਬਲਕਿ ਮਹੱਤਵਪੂਰਣ ਜਾਣਕਾਰੀ ਵੀ ਦਿੰਦਾ ਹੈ ਅਤੇ ਰੇਡਿੳ ਦੀ ਪਹੁੰਚ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਜਿਸ ਜਗ੍ਹਾ ਟੀ.ਵੀ ਆਦਿ ਨਹੀਂ ਪਹੁੰਚ ਸਕਦਾ ਉੱਥੇ ਰੇਡਿੳ ਦੀ ਪਹੁੰਚ ਮਿਲਦੀ ਹੈ। ਇਸਦੇ ਨਾਲ ਹੀ ਆਰ.ਜੇ ਸੈਂਡੀ, ਆਰ.ਜੇ ਮੰਨਤ ਦੱਸਿਆ ਕਿ ਰੇਡਿੳ ਵਿੱਚ ਇੱਕ ਪ੍ਰੋਗਰਾਮ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਆਰ.ਜੇ ਦੇ ਨਾਲ ਪੂਰੀ ਟੀਮ ਕੰਮ ਕਰਦੀ ਹੈ।ਵਿਦਿਆਰਥੀਆਂ ਵਲੋਂ ਰੇਡਿੳ ਨਾਲ ਸਬੰਧਿਤ ਸਵਾਲ ਵੀ ਪੁਛੇ ਗਏ।ਡੀ.ਪੀ.ਆਰ ਨਵਜੋਤ ਕੌਰ, ਪ੍ਰਿੰਸੀਪਲ ਡਾ.ਆਰ.ਜੇ ਪੁਸ਼ਕਰਣਾ ਨੇ ਆਰ.ਜੇ ਸੈਂਡੀ, ਆਰ.ਜੇ ਮੰਨਤ ਨਾਲ ਸਨਮਾਨਿਤ ਕੀਤਾ। ਇਸ ਮੌਕੇ ਉੱਤੇ ਮੀਡਿਆ ਵਿਭਾਗ ਦੀ ਅਧਿਆਪਕਾ ਜਸਪ੍ਰੀਤ ਕੌਰ, ਦੀਕਸ਼ਾ ਕਪਿਲਾ, ਪ੍ਰੀਤੀ ਅਤੇ ਬੀ.ਐਸ.ਸੀ ਜਰਨਲਿਜ਼ਮ ਐਂਡ ਮਾਸ ਕੰਮਿਉਨਿਕੇਸ਼ਨ, ਮੀਡਿਆ ਇੰਟਰਟੈਨਮੈਂਟ ਐਂਡ ਫਿਲਮ ਟੈਕਨੋਲਾਜੀ ਦੇ ਵਿਦਿਆਰਥੀ ਮੌਜੂਦ ਹੋਏ।

No comments: