BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਾਬਾ ਨੂਰਸ਼ਾਹ ਅਲੀ ਮੇਲੇ ਦੇ ਤੀਜੇ ਦਿਨ ਚਾਦਰ ਚੜਾਉਣ ਦੀ ਰਸਮ ਨਿਭਾਈ

ਜਲਾਲਾਬਾਦ, 23 ਫਰਵਰੀ (ਬਬਲੂ ਨਾਗਪਾਲ)-ਬਾਬਾ ਨੂਰਸ਼ਾਹ ਅਲੀ ਦੀ ਯਾਦ ਵਿਚ ਪਿੰਡ ਟਾਹਲੀ ਵਾਲਾ ਜੱਟਾਂ ਵਿਖੇ ਚੱਲ ਰਹੇ ਧਾਰਮਿਕ , ਸਭਿਆਚਾਰਕ ਅਤੇ ਖੇਡ ਮੇਲੇ ਦੇ ਤੀਜੇ ਦਿਨ ਮਜ਼ਾਰ 'ਤੇ ਚਾਦਰ ਚੜਾਉਣ ਦੀ ਰਸਮ ਉਪਰੰਤ ਇਸ ਦੀ ਸ਼ੁਰੂਆਤ ਕੀਤੀ ਗਈ। ਚਾਦਰ ਚੜਾਉਣ ਦੀ ਰਸਮ ਮੇਲਾ ਕਮੇਟੀ ਪ੍ਰਧਾਨ ਮਾਣਕ ਸ਼ਾਹ ਬਗੜ, ਸਾਬਕਾ ਪ੍ਰਧਾਨ ਸਾਹਬ ਸਿੰਘ ,ਗੋਰਾ, ਜਗਦੀਸ਼ ਭਠੇਜਾ, ਗੁਰਵੀਰ ਸਿੰਘ ਗਰੇਵਾਲ, ਜੈਮਸ ਮਸੀਹ, ਰਸ਼ਪਾਲ ਸਿੰਘ ਪ੍ਰੇਮੀ, ਸੰਦੀਪ ਸਿੰਘ, ਹਰਜੀਤ ਸਿੰਘ ਅਤੇ ਹੋਰਾਂ ਨੇ ਕੀਤੀ। ਇਸੇ ਤਰਾਂ ਫੁੱਟਬਾਲ ਦੇ ਸੈਮੀਫਾਈਨਲ ਵਿਚ ਪਿੰਡ ਟਾਹਲੀ ਵਾਲਾ ਜੱਟਾਂ, ਡੱਬਵਾਲਾ ਕਲਾਂ, ਮੁਰਾਦਵਾਲਾ ਦਲ ਸਿੰਘ ਅਤੇ ਸੰਗੂ ਧੋਣ ਦੀਆਂ ਟੀਮ ਪੁੱਜ ਗਈਆਂ ਹਨ। ਖਿਡਾਰੀਆਂ ਨੂੰ ਹੌਸਲਾ ਦੇਣ ਲਈ ਸਰਪੰਚ ਪ੍ਰਗਟ ਸਿੰਘ, ਨਾਜ਼ਮ ਸਿੰਘ, ਸੁਮਿਤ ਸਿੰਘ ਅਤੇ ਹੋਰ ਇਸ ਮੌਕੇ ਖੇਡ ਮੈਦਾਨ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ। ਫੁੱਟਬਾਲ ਕਮੇਟੀ ਦੇ ਆਗੂ ਅਜੇ, ਗੱਬਰ, ਗੁਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਡਿੱਕੀਪਾਲ , ਰੋਸ਼ਨ ਸਿੰਘ ਅਤੇ ਹੋਰਾਂ ਨੇ ਸਖ਼ਤ ਮਿਹਨਤ ਕੀਤੀ। ਮੇਲਾ ਕਮੇਟੀ ਨੇ ਦੱਸਿਆ ਕਿ 23 ਫਰਵਰੀ ਨੂੰ ਹੋ ਰਹੇ ਸਭਿਆਚਾਰਕ ਪ੍ਰੋਗਰਾਮ ਦੌਰਾਨ ਗਾਇਕ ਸ਼ਰੀਫ਼ ਦਿਲਦਾਰ ਅਤੇ ਬੀਬਾ ਹਰਲੀਨ ਅਖ਼ਤਰ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੁੱਜਣਗੇ।

No comments: