BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੁਲਿਸ ਟ੍ਰੈਫ਼ਿਕ ਦੇ ਜਿਲਾ ਇੰਚਾਰਜ਼ ਵੱਲੋਂ ਦੋ ਪਹੀਏ ਵਾਹਣਾ ਦੇ ਚਲਾਨ ਕੱਟੇ

ਜਲਾਲਾਬਾਦ, 10 ਫਰਵਰੀ (ਬਬਲੂ ਨਾਗਪਾਲ)- ਪੁਲਿਸ ਚੌਕੀ ਘੁਬਾਇਆ ਦੇ ਸਾਹਮਣੇ ਅੱਜ ਜ਼ਿਲਾ ਫਾਜਿਲਕਾ ਪੁਲਿਸ ਟ੍ਰੈਫ਼ਿਕ ਦੇ ਇੰਚਾਰਜ਼ ਏ. ਐੱਸ. ਆਈ. ਹਰਦੇਵ ਸਿੰਘ ਬੇਦੀ, ਹੈਡ ਕਾਸਟੇਬਲ ਰਜਿੰਦਰ ਕੁਮਾਰ, ਗੁਰਨਾਮ ਸਿੰਘ ਵੱਲੋਂ ਦੋ ਪਹੀਏ ਵਾਹਣਾ ਦੇ ਚਲਾਨ ਕੱਟੇ ਗਏ। ਜਾਣਕਾਰੀ ਅਨੁਸਾਰ ਪੁਲਿਸ ਟ੍ਰੈਫ਼ਿਕ ਦੇ ਜ਼ਿਲਾ ਇੰਚਾਰਜ਼ ਏ. ਐੱਸ. ਆਈ. ਹਰਦੇਵ ਸਿੰਘ ਬੇਦੀ ਨੇ ਦੱਸਿਆ ਹੈ ਕਿ ਦੋ ਪਹੀਏ ਵਾਹਣ ਚਾਲਕ ਦੇ ਕਾਗਜ਼ ਪੂਰੇ ਤੇ ਪਲੇਟਾ ਤੇ ਨੰਬਰ ਨਾ ਹੋਣ ਅਤੇ ਹੁਲੜ ਬਾਜ਼ੀ ਕਰਨ ਵਾਲੇ 17 ਲੋਕਾਂ ਦੇ ਮੌਕੇ ਤੇ ਚਲਾਨ ਕੱਟੇ ਗਏ ਤੇ ਤਿੰਨ ਮੋਟਰਸਿਕਲਾਂ ਦੀਆ ਪਲੇਟਾ ਤੇ ਸੇਅਰ ਲਿਖੇ ਹੋਣ ਕਰਕੇ ਬੰਦ ਕੀਤੇ ਗਏ ਹਨ। ਉਨਾਂ ਦੱਸਿਆ ਕਿ ਕਈ ਚਾਲਕਾਂ ਦੇ ਕਾਗਜ਼ ਪੂਰੇ ਹੋਣ ਤੇ ਚੇਤਾਵਨੀ ਦਿੱਤੀ ਗਈ ਹੈ ਕਿ ਅੱਗੇ ਤੋਂ ਕੋਈ ਵੀ ਬਗੈਰ ਕਾਗਜ਼ ਜਾਂ ਲਾਈਸੈਂਸ ਵਿਗੈਰਾ ਨਾ ਹੋਇਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨਾਂ ਦੱਸਿਆ ਕਿ ਆਮ ਲੋਕਾ ਨੂੰ ਸਾਡੇ ਵੱਲੋ ਅਪੀਲ ਹੈ ਕਿ ਸਾਨੂੰ ਪੂਰਾ ਸਹਿਯੋਗ ਦਿਉ ਕਿ  ਵੱਧ ਰਹੀਆਂ ਚੋਰੀਆਂ, ਠੱਗੀਆ ਨੂੰ ਰੋਕਣ ਲਈ ਚੋਰਾਂ ਨੂੰ ਨੱਥ ਪਾਈ ਜਾ ਸਕੇ ਅਤੇ ਸਕੂਲਾ ਵਿੱਚ ਪੜ ਰਹੀਆ ਲੜਕੀਆ ਨੂੰ ਆਣ ਜਾਣ 'ਚ ਕੋਈ ਪ੍ਰਸ਼ਾਨ ਨਾ ਕਰ ਸਕੇ।

No comments: