BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦਾਜ ਦੇ ਲੋਭੀ ਸਹੁਰੇ ਪਰਿਵਾਰ ਨੇ ਬਿੰਨਾਂ ਤਲਾਕ ਦਿੱਤੇ ਕੀਤਾ ਲੜਕੇ ਦਾ ਵਿਆਹ

  • ਪੀੜਿਤਾ ਨੇ ਪੁਲਸ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ  ਅਤੇ ਸਮਾਜ ਸੇਵੀ ਸੰਸਥਾਵਾਂ ਦੇ ਲੋਕਾਂ ਕੋਲੋਂ ਕੀਤੀ ਮਦਦ ਦੀ ਗੁਹਾਰ
  • 2 ਸਾਲਾਂ ਦੀ ਮਾਸੂਮ  ਬੱਚੀ ਨਾਲ ਬਜ਼ੁਰਗ ਮਾਪਿਆਂ ਦੇ ਬੂਹੇ ਰਹਿ ਕੇ ਦਿਨ ਕੱਟ ਰਹੀ ਵਿਆਹੁਤਾ ਵੀਨਾਂ ਰਾਣੀ
ਬਿੰਨਾ ਤਲਾਕ ਤੋਂ ਵਿਆਹ ਕਰਨ ਵਾਲੇ ਪਤੀ ਅਤੇ ਸਹੁਰੇ ਪਰਿਵਾਰ ਖਿਲਾਫ ਕਾਰਵਾਈ ਦੀ ਮੰਗ ਕਰਦੀ ਹੋਈ ਵਿਆਹੁਤਾ ਵੀਨਾਂ ਰਾਣੀ ਆਪਣੀ ਮਾਸੂਮ ਬੱਚੀ ਨਾਲ  ਅਤੇ ਉਸਦੇ ਪਤੀ ਨਾਲ ਵਿਆਹ ਸਮੇਂ ਦੀ ਫਾਇਲ ਫੋਟੋਂ।
ਜਲਾਲਾਬਾਦ, 11 ਫਰਵਰੀ (ਬਬਲੂ ਨਾਗਪਾਲ)-ਅੱਜ ਦੇ ਸਮਾਜ ਵਿੱਚ ਮਾਪੇ ਆਪਣੀਆਂ  ਧੀਆਂ ਦਾ ਵਿਆਹ ਕਰਕੇ ਚਾਵਾਂ ਨਾਲ ਸਹੁਰੇ ਘਰ ਡੋਲੀ ਵਿੱਚ  ਅਲਵਿਦਾ ਕਰਦੇ  ਹਨ ਤਾਂ ਕਿ ਸਾਡੀ ਧੀ ਸਹੁਰੇ ਘਰ ਵਿੱਚ ਜਾ ਕੇ ਨਵੀਂ ਜਿੰਦਗੀ ਦੀ ਸ਼ੁਰੂਆਤ ਕਰਕੇ ਆਪਣੇ ਪਤੀ ਨਾਲ ਲੰਮੀ ਜਿੰਦਗੀ ਸੁੱਖ ਅਰਾਮ ਦੇ ਨਾਲ ਬਤੀਤ ਕਰ ਸਕੇ । ਪਰ ਅੱਜ ਦੇ ਜਮਾਨੇ ਵਿੱਚ ਕਈ  ਧੀਆਂ ਦਾਜ  ਦੀ ਖਾਤਰ ਬਲੀ ਚੜ ਰਹੀਆਂ ਅਤੇ ਕਈ ਧੀਆਂ  ਨੂੰ ਸਹੁਰੇ ਪਰਿਵਾਰਾਂ ਵੱਲੋਂ ਦਾਜ਼ ਘੱਟ ਲਿਆਉਂਣ ਦੀ ਸਜ਼ਾ ਦੇਣ ਤੋਂ ਬਾਅਦ  ਘਰੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਅਤੇ ਜਿਸਦੇ ਕਾਰਨ ਪੰਜਾਬ ਦੀਆਂ ਧੀਆਂ  ਬਿਲਕੁੱਲ ਹੀ ਸੁਰੱਖਿਤ ਨਹੀ ਹਨ ਅਤੇ ਦਾਜ਼ ਦੇ ਲੋਭੀ ਸਹੁਰੇ  ਦਾਜ ਦੇ ਖਾਤਰ ਬਿੰਨਾਂ ਤਲਾਕ ਦਿੱਤੇ ਨੂੰਹਾਂ ਕੋਲ ਬੱਚੇ ਹੋਣ ਤੋਂ ਬਾਅਦ ਵੀ  ਲੜਕੀ ਦੀ ਮਰਜ਼ੀ ਤੋਂ ਬਿੰਨਾਂ ਤਲਾਕ ਦਿੱਤੇ ਹੀ ਲੜਕੀਆਂ ਦੇ ਵਿਆਹ ਕਰਕੇ ਲੜਕੀਆਂ ਦੀ ਜਿੰਦਗੀ ਨੂੰ ਤਬਾਹ ਕਰਨ ਵਿੱਚ ਕੋਈ ਕਸਰ ਨਹੀ ਛੱਡ  ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਜਲਾਲਾਬਾਦ ਦੇ ਨਜ਼ਦੀਕ ਪੈਂਦੇ ਪਿੰਡ ਕੰਨਲਾ ਵਾਲੇ ਝੁੱਗੇ ਦੀ  ਵਿਆਹੁਤਾ ਲੜਕੀ ਵੀਨਾ ਰਾਣੀ ਨੇ ਹੱਡਬੀਤੀ ਦਸਤਾਨ ਸੁਣਾਉਂਦੀ ਹੋਈ ਕਿਹਾ ਕਿ  ਮੇਰੇ ਪਤੀ ਸ਼ੁਭਾਸ਼ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਜੱਟ ਵਾਲਾ ਫਾਜਿਲਕਾ  ਅਤੇ ਦਾਜ਼ ਦੇ ਲੋਭੀ  ਸਹੁਰੇ ਪਰਿਵਾਰ ਨੇ ਮੇਰੇ ਪਤੀ ਦੇ ਪਹਿਲਾ ਵੀ 4 ਵਿਆਹ ਕਰ ਚੁੱਕੇ ਹਨ ਜ਼ਿਨਾਂ ਵਿੱਚੋਂ 2 ਔਰਤਾਂ ਦੀ  ਮੌਤ ਹੋ ਗਈ ਅਤੇ 2 ਇਸਨੂੰ ਛੱਡ ਕੇ ਚੱਲੀਆ ਸਨ। ਪਰ ਮੇਰੇ ਪੇਕੇ ਪਰਿਵਾਰ ਨੂੰ ਪਹਿਲੇ 4  ਵਿਆਹ ਦਾ ਪਤਾ ਨਾ ਹੋਣ ਕਾਰਨ ਮੇਰੇ ਸਹੁਰੇ ਨੇ  ਅੱਜ ਤੋਂ  ਕਰੀਬ 5 ਸਾਲ ਪਹਿਲਾ  ਦਾਜ਼ ਦੀ ਖਾਤਰ ਮੇਰੇ ਪੇਕੇ ਪਰਿਵਾਰ ਨੂੰ ਗੁੰਮਰਾਹ ਕਰਕੇ ਮੇਰੇ ਨਾਲ ਪੂਰੇ ਰੀਤੀ ਰਿਵਾਜ਼ਾਂ ਨਾਲ  ਵਿਆਹ ਕੀਤਾ ਸੀ।   ਵਿਆਹ ਦੇ 6 ਮਹੀਨੇ ਬਾਅਦ ਪਤੀ ਅਤੇ ਸਹੁੇਰੇ ਪਰਿਵਾਰ ਦੇ ਮੈਂਬਰ ਦਾਜ਼ ਲਈ ਤੰਗ ਪ੍ਰੇਸ਼ਾਨ ਕਰਦੇ ਅਤੇ ਕਈ ਵਾਰ ਮਾਰਕੁੱਟ ਕਰਕੇ ਘਰੋਂ ਵੀ ਕੱਢ ਦਿੰਦੇ ਸਨ ਅਤੇ ਉਸਨੇ ਆਪਣਾ ਘਰ ਬਣਾਉਂਣ ਲਈ ਇਨਾਂ ਦੇ ਜ਼ੁਲਮ ਨੂੰ ਸਹਿਣ ਕਰਦੀ ਰਹੀ ਅਤੇ ਬਾਅਦ ਵਿੱਚ ਜਦੋਂ ਉਹ ਗਰਭਵਤੀ ਸੀ ਤਾਂ ਉਸਦੀ ਕੁੱਟਮਾਰ ਦਾ ਸਿਲਸਿਲਾ ਬੰਦ ਨਹੀ ਹੋਇਆ ਅਤੇ ਉਸਨੇ ਇੱਕ ਲੜਕੀ ਨੂੰ ਜਨਮ ਦਿੱਤਾ ਅਤੇ ਲੜਕੀ ਦੇ  ਪੈਂਦਾ ਹੋਣ ਤੋਂ ਬਾਅਦ ਉਕਤ ਪਰਿਵਾਰ ਨੇ ਦਾਜ਼ ਦੀ ਖਾਤਰ ਘਰੋਂ ਕੱਢ ਦਿੱਤਾ।
ਵਿਆਹੁਤਾ ਵੀਨਾ ਰਾਣੀ ਨੇ ਅੱਗੇ ਦੱਸਿਆ ਕਿ ਉਹ ਪਿਛਲੇ 2ਢਾਈ ਸਾਲਾਂ ਤੋਂ ਪੇਕੇ ਘਰ ਬਜ਼ੁਰਗ ਮਾਂ -ਬਾਪ ਦੇ ਘਰ ਰਹਿ ਰਹੀ ਹੈ। ਉਸਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ 'ਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਮੇਰੇ ਪਤੀ ਨੇ 02 ਫਰਵਰੀ 2017  ਨੂੰ ਬਿੰਨਾਂ ਤਲਾਕ ਦਿੱਤੇ ਜਲਾਲਾਬਾਦ ਦੇ ਨਜ਼ਦੀਕ ਪੈਂਦੇ ਪਿੰਡ ਢਾਣੀ ਦਲੀਪ ਸਿੰਘ ਵਾਲੀ (ਚੱਕ ਮੌਜਦੀਨ ਵਾਲਾ ਸੂਰਘੂਰੀ ) ਵਿਖੇ ਛੇਵਾਂ ਵਿਆਹ ਕਰਵਾ ਲਿਆ ਹੈ।  ਪੀੜਿਤ ਵਿਆਹੁਤਾ  ਲੜਕੀ ਨੇ ਪੰਜਾਬ ਪੁਲਸ ਦੇ ਉਚ ਅਧਿਕਾਰੀਆਂ ਨੂੰ ਇੰਨਸਾਫ ਦੀ ਮੰਗ ਲਈ ਭੇਜੀਆਂ ਲਿਖਤੀ ਦਰਖਾਸ਼ਤਾਂ ਵਿੱਚ ਮੰਗ ਕੀਤੀ ਹੈ ਕਿ ਮੇਰੀ ਮਾਸੂਮ ਬੱਚੀ ਅਤੇ ਮੇਰੀ ਜਿੰਦਗੀ ਨੂੰ ਤਬਾਹ ਕਰਨ ਵਾਲੇ ਪਤੀ ਅਤੇ  ਦੋਸ਼ੀ ਸਹੁਰੇ ਪਰਿਵਾਰ  ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਮੈਨੂੰ ਇੰਨਸਾਫ ਦੁਵਾਇਆ ਜਾਵੇ।
ਇਸ ਸਬੰਧੀ ਲੜਕੀ ਵੀਨਾ ਰਾਣੀ ਦੇ ਪਤੀ ਸ਼ੁਭਾਸ ਸਿੰਘ ਨਾਲ ਫੋਨ ਰਾਹੀ ਸਪੰਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਸਾਡਾ ਪਿਛਲੇ 3 ਸਾਲਾਂ ਤੋਂ ਮੇਰਾ ਆਪਣੀ ਘਰਵਾਲੀ ਨਾਲ ਝਗੜਾ ਚੱਲ ਰਿਹਾ ਸੀ ਅਤੇ ਕਈ ਵਾਰ ਪੰਚਾਇਤਾਂ ਦੇ ਇੱਕਠੇ ਹੋਣ ਦੇ ਬਵਾਜ਼ੂਦ ਵੀ ਸਾਡਾ ਫੈਸਲਾ ਨਹੀ ਹੋ ਸਕਿਆ। ਉਸਨੇ ਕਿਹਾ ਕਿ ਇਸ ਤੋਂ ਪਹਿਲਾ ਮੇਰਾ ਵਿਆਹ ਹੋਇਆ ਸੀ ਅਤੇ ਮੇਰੀ ਪਹਿਲੀ ਪਤਨੀ ਵਿੱਚੋਂ ਇੱਕ ਲੜਕੀ ਨੇ ਜਨਮ ਲਿਆ ਅਤੇ ਜਿਸਦੀ ਉਮਰ ਤਕਰੀਬਨ 7 ਸਾਲ ਹੈ ਅਤੇ ਲੜਕੀ ਦੀ ਖਾਤਰ ਮੈਨੂੰ ਵਿਆਹ ਦੁਬਾਰਾ ਕਰਵਾਉਂਣਾ ਪਿਆ ਹੈ।

No comments: