BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਫਲਤਾ ਪੂਰਵਕ ਚੋਣ ਪ੍ਰਕਿਰੀਆਂ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ ਦਿੱਤਾ ਸਹਿਯੋਗ

ਬਜ਼ੁਰਗਾਂ ਅਤੇ ਅੰਗਹੀਣਾਂ ਨੂੰ ਪੋਲਿੰਗ ਬੂਥਾਂ ਤੱਕ ਲਿਜਾਉਣ ਦੀ ਨਿਭਾਈ ਜਿੰਮੇਵਾਰੀ
ਚੌਣ ਪ੍ਰਕਿਰੀਆਂ ਵਿੱਚ ਆਪਣਾ ਸਹਿਯੋਗ ਦੇਣ ਮੋਕੇ ਹਾਜਰ ਸਰਕਾਰੀ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ
ਜਲਾਲਾਬਾਦ, 7 ਫਰਵਰੀ (ਬਬਲੂ ਨਾਗਪਾਲ)-ਬੀਤੀ 4 ਫਰਵਰੀ ਨੂੰ ਪੰਜਾਬ ਵਿੱਚ ਸੰਪੰਨ ਹੋਈਆਂ ਵਿਧਾਨ ਸਭਾ ਚੌਣਾਂ ਵਿੱਚ ਜਿੱਥੇ ਸਰਕਾਰੀ ਮੁਲਾਜ਼ਮਾਂ, ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਅਤੇ ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਵੱਲੋਂ ਆਪਣੀ ਡਿਊਟੀ ਤਨਦੇਹੀ ਦੇ ਨਾਲ ਨਿਭਾਈ ਗਈ, ਉਥੇ ਹੀ ਜਲਾਲਾਬਾਦ ਦੇ ਸਰਕਾਰੀ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਕਾਲਜ ਕੈਂਪਸ ਵਿੱਚ ਬਣੇ ਪੋਲਿੰਗ ਬੂਥਾਂ 'ਤੇ ਬਤੌਰ ਵਲੰਟੀਅਰ ਡਿਊਟੀ ਨਿਭਾਉਂਦੇ ਹੋਏ ਸਫਲਤਾ ਪੂਰਵਕ ਚੌਣ ਪ੍ਰਕਿਰੀਆਂ ਵਿੱਚ ਆਪਣਾ ਯੋਗਦਾਨ ਦਿੱਤਾ। ਕਾਲਜ ਦੀਆਂ ਵਿਦਿਆਰਥਣਾਂ ਨੇ ਇਸ ਦੌਰਾਨ ਜਿੱਥੇ ਬੂਥ 'ਤੇ ਵੋਟ ਪਾਉਣ ਦੇ ਲਈ ਆਉਣ ਵਾਲੇ ਵੋਟਰਾਂ ਦੇ ਮੋਬਾਇਲ ਫੋਨ ਸੁਰੱਖਿਅਤ ਤਰੀਕੇ ਨਾਲ ਜਮਾਂ ਕਰਨ ਦੀ ਜਿੰਮੇਵਾਰੀ ਨਿਭਾਈ, ਉਥੇ ਹੀ ਬਜ਼ੁਰਗ ਅਤੇ ਅੰਗਹੀਣ ਵੋਟਰਾਂ ਨੂੰ ਪੋਲਿੰਗ ਬੂਥ ਤੱਕ ਲੈ ਜਾਣ ਵਿੱਚ ਆਪਣਾ ਸਹਿਯੋਗ ਦਿੱਤਾ। ਕਾਲਜ ਦੀਆਂ ਵਿਦਿਆਰਥਣਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਾਲਜ ਵਿੱਚ ਬੂਥ ਨੰਬਰ 10 ਅਤੇ 11 ਵਿੱਚ ਉਨਾਂ ਦੀ ਡਿਊਟੀ ਬਤੌਰ ਵਲੰਟੀਅਰ ਲਗਾਈ ਗਈ ਹੈ ਅਤੇ ਉਨਾਂ ਦੀ ਕੋਸ਼ਿਸ਼ ਹੈ ਕਿ ਉਹ ਆਪਣੀ ਜਿੰਮੇਵਾਰੀ ਨਾਲ ਇਨਾਂ ਬੂਥਾਂ ਨੂੰ ਬਤੌਰ ਮਾਡਲ ਬੂਥ ਪੇਸ਼ ਕਰਨ ਅਤੇ ਉਹ ਆਪਣੀ ਇਸ ਕੋਸ਼ਿਸ਼ ਦੇ ਨਾਲ ਪੂਰੀ ਤਰਾਂ ਸੰਤੁਸ਼ਟ ਵੀ ਹਨ। ਵਿਦਿਆਰਥਣਾਂ ਨੇ ਕਿਹਾ ਕਿ ਉਨਾਂ ਨੂੰ ਜੋ ਜਿੰਮੇਵਾਰੀ ਦਿੱਤੀ ਗਈ ਸੀ, ਉਸ ਨਾਲ ਉਨਾਂ ਦੇ ਆਤਮ ਵਿਸ਼ਵਾਸ਼ ਵਿੱਚ ਕਾਫੀ ਵਾਧਾ ਹੋਇਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਹ ਇਸ ਤਰਾਂ ਦੀਆਂ ਜਿੰਮੇਵਾਰੀਆਂ ਨਿਭਾਉਣ ਲਈ ਤਿਆਰ ਰਹਿਣਗੀਆਂ।

No comments: