BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੜਕ ਨੂੰ ਪੱਕਾ ਨਾ ਕੀਤੇ ਜਾਣ 'ਤੇ ਦੁਕਾਨਦਾਰਾਂ ਪ੍ਰਗਟਾਇਆ ਰੋਸ

ਦੇਵੀ ਦਵਾਰਾ ਚੌਕ ਦੇ ਨਜ਼ਦੀਕ ਰੇਲਵੇ ਰੋਡ 'ਤੇ ਬਣੀ ਸੜਕ ਦਾ ਇਕ ਦ੍ਰਿਸ਼
ਜਲਾਲਾਬਾਦ, 20 ਫਰਵਰੀ (ਬਬਲੂ ਨਾਗਪਾਲ)- ਸਥਾਨਕ ਦੇਵੀ ਦਵਾਰਾ ਚੌਕ ਦੇ ਨਜ਼ਦੀਕ ਰੇਲਵੇ ਰੋਡ 'ਤੇ ਕਰੀਬ 6 ਮਹੀਨੇ ਪਹਿਲਾਂ ਸੜਕ ਨੂੰ ਸੀ. ਸੀ. ਫਲੋਰਿੰਗ ਤਹਿਤ ਪੱਕਾ ਕਰਨ ਲਈ ਪਾਇਆ ਗਿਆ ਪੱਥਰ ਰਾਹਗੀਰਾਂ ਤੇ ਦੁਕਾਨਦਾਰਾਂ ਲਈ ਭਾਰੀ ਪ੍ਰੇਸ਼ਾਨੀ ਤੇ ਸਮੱਸਿਆਵਾਂ ਦਾ ਸਬੱਬ ਬਣਿਆ ਹੋਇਆ ਹੈ ਤੇ ਉਕਤ ਸੜਕ ਨੂੰ ਸੀ.ਸੀ. ਫਲੋਰਿੰਗ ਅਧੀਨ ਨਾ ਬਣਾਏ ਜਾਣ ਕਾਰਨ ਦੁਕਾਨਦਾਰਾਂ ਨੇ ਰੋਸ ਪ੍ਰਗਟਾਇਆ ਹੈ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਰਿੰਦਰ ਕੁਮਾਰ, ਮਨਦੀਪ ਸਿੰਘ, ਮਦਨ ਲਾਲ, ਗੁਰਮੀਤ ਸਿੰਘ, ਜਨਕ ਰਾਜ ਅਤੇ ਮੰਨਾ ਆਦਿ ਨੇ ਦੱਸਿਆ ਕਿ ਦੇਵੀ ਦਵਾਰਾ ਚੌਕ ਦੇ ਨਜ਼ਦੀਕ ਰੇਲਵੇ ਰੋਡ 'ਤੇ ਉਨਾਂ ਦੀਆਂ ਦੁਕਾਨਾਂ ਦੇ ਸਾਹਮਣੇ ਸੀ. ਸੀ. ਫਲੋਰਿੰਗ ਤਹਿਤ ਸੜਕ ਨੂੰ ਪੱਕਾ ਕਰਨ ਲਈ ਕਰੀਬ 6 ਮਹੀਨੇ ਪਹਿਲਾਂ ਪੱਥਰ ਪਾਇਆ ਗਿਆ ਸੀ ਪਰ ਉਸ ਤੋਂ ਬਾਅਦ ਉਕਤ ਸੜਕ ਦੀ ਸਾਰ ਨਹੀਂ ਲਈ ਗਈ ਤੇ ਇਹ ਪੱਥਰ ਉਨਾਂ ਸਮੇਤ ਇੱਥੋਂ ਲੰਘਣ ਵਾਲੇ ਰਾਹਗੀਰਾਂ ਤੇ ਦੋ ਪਹੀਆਂ ਵਾਹਨ ਚਾਲਕਾਂ ਲਈ ਭਾਰੀ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ ਇਸ ਪੱਥਰ ਕਾਰਨ ਆਏ ਦਿਨ ਸੜਕ ਹਾਦਸੇ ਹੋ ਰਹੇ ਹਨ ਤੇ ਦੋ ਪਹੀਆਂ ਵਾਹਨਾਂ ਦੇ ਟਾਇਰ ਪੱਥਰ ਤੋਂ ਤਿਲਕ ਜਾਣ ਕਾਰਨ ਕੋਈ ਨਾ ਕੋਈ ਵਾਹਨ ਚਾਲਕ ਅਕਸਰ ਜ਼ਖਮੀ ਹੋ ਜਾਂਦਾ ਹੈ
ਇਸ ਤੋਂ ਇਲਾਵਾ ਵਾਹਨਾਂ ਦੇ ਟਾਇਰਾਂ ਨਾਲ ਉਡ ਕੇ ਇਹ ਪੱਥਰ ਦੁਕਾਨਦਾਰਾਂ ਤੇ ਇੱਥੋਂ ਲੰਘਦੇ ਰਾਹਗੀਰਾਂ ਦੇ ਵੀ ਵੱਜਦੇ ਹਨ, ਜਿਸ ਕਾਰਨ ਉਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੁਕਾਨਦਾਰਾਂ ਨੇ ਦੋਸ਼ ਲਾਇਆ ਕਿ ਠੇਕੇਦਾਰ ਦੀ ਲਾਪਰਵਾਹੀ ਕਾਰਨ ਇਹ ਸੜਕ ਅੱਧ-ਵਿਚਾਲੇ ਰਹਿ ਗਈ ਹੈ ਤੇ ਇਸ ਨੂੰ ਪੱਕਾ ਕਰਨ ਦਾ ਕੰਮ ਨੇਪਰੇ ਨਹੀਂ ਚੜ ਸਕਿਆ ਇਸ ਲਈ ਉਨਾਂ ਦੀ ਮੰਗ ਹੈ ਕਿ ਹਾਦਸਿਆਂ ਤੇ ਲੋਕਾਂ ਲਈ ਭਾਰੀ ਸਮੱਸਿਆਵਾਂ ਦਾ ਕਾਰਨ ਬਣ ਚੁੱਕੀ ਇਸ ਅਧੂਰੀ ਲਟਕ ਰਹੀ ਸੜਕ ਨੂੰ ਪੱਕਾ ਕਰਕੇ ਉਨਾਂ ਦੀਆਂ ਮੁਸ਼ਕਿਲਾਂ ਦਾ ਅੰਤ ਕੀਤਾ ਜਾ ਸਕੇ

No comments: