BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਿਸਾਨਾਂ ਵੱਲੋਂ ਖੇਤਾਂ ਨੂੰ ਬਿਜਲੀ ਸਪਲਾਈ ਦਿਨ ਦੇ ਸਮੇਂ ਦੇਣ ਦੀ ਮੰਗ

ਜਲਾਲਾਬਾਦ, 21 ਫਰਵਰੀ (ਬਬਲੂ ਨਾਗਪਾਲ)- ਲਾਧੂਕਾ ਮੰਡੀ ਖੇਤਰ ਦੇ ਕਿਸਾਨਾਂ ਨੇ ਖੇਤਾਂ ਵਿੱਚ ਬਿਜਲੀ ਸਪਲਾਈ ਦਿਨ ਦੇ ਸਮੇਂ ਦਿੱਤੇ ਜਾਣ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਕਿਹਾ ਹੈ ਕੇ ਪਾਵਰ ਕਾਮ ਵੱਲੋਂ ਸਰਹੱਦੀ ਖੇਤਰ ਦੇ ਫੀਡਰ 'ਤੇ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰ ਦੇ ਤਿੰਨ ਵਜੇ ਤੱਕ ਬਿਜਲੀ ਸਪਲਾਈ ਦਿੱਤੀ ਜਾਂ ਰਹੀ ਹੈ, ਜਿਸ ਕਰਕੇ ਕਿਸਾਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਫਕੀਰ ਚੰਦ ਨੰਬਰਦਾਰ, ਰਜਿੰਦਰ ਕੰਬੋਜ਼, ਦਰਸ਼ਨ ਰਾਮ, ਮੋਤੀ ਰਾਮ, ਦੇਸ ਰਾਜ, ਭਜਨ ਲਾਲ, ਫ਼ਲਕ ਸਿੰਘ, ਗੋਬਿੰਦ ਲਾਲ, ਤੇਜਾ ਸਿੰਘ, ਤਿਰਲੋਕ ਚੰਦ, ਰਾਜ ਤਿਲਕ, ਇੰਦਰ ਸਿੰਘ, ਕਾਂਸੀ ਸਿੰਘ, ਓਮ ਪ੍ਰਕਾਸ਼, ਮਨਜੀਤ ਸਿੰਘ, ਸੁਰਜ਼ਾ ਸਿੰਘ, ਸੁਰਜੀਤ ਸਿੰਘ, ਭਗਵਾਨ ਦਾਸ, ਤੇਜਾ ਸਿੰਘ, ਰਾਜ ਕੁਮਾਰ ਕੰਬੋਜ਼ ਨੇ ਕਿਹਾ ਹੈ ਕੇ ਉਹ ਪਹਿਲਾਂ ਵੀ ਪਾਵਰਕਾਮ ਦੇ ਸੀਨੀਅਰ ਅਧਿਕਾਰੀਆਂ ਨੂੰ ਕਿਸਾਨਾਂ ਦੀ ਇਸ ਜ਼ਰੂਰੀ ਮੰਗ ਬਾਰੇ ਜਾਣੂੰ ਕਰਵਾ ਚੁੱਕੇ ਹਨ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ, ਉਨਾਂ ਨੇ ਕਿਹਾ ਹੈ ਕੇ ਜੇਕਰ ਪ੍ਰਸ਼ਾਸਨ ਨੇ ਸਮਾਂ ਰਹਿੰਦੇ ਕਿਸਾਨਾਂ ਦੀ ਇਸ ਜਾਇਜ਼ ਮੰਗ ਨੂੰ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿਚ ਐਫ ਐਫ ਰੋਡ 'ਤੇ ਚੱਕਾ ਜਾਮ ਕੀਤਾ ਜਾਵੇਗਾ।

No comments: