BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਫੁੱਟਬਾਲ ੳਪਨ ਵਿਚ ਕਰਮਪੱਟੀ ਨੂੰ ਹਰਾ ਕੇ ਮੁਰਾਦਵਾਲਾ ਦਲ ਸਿੰਘ ਦੀ ਟੀਮ ਨੇ ਜਿੱਤੀ ਟਰਾਫੀ

ਫੁੱਟਬਾਲ ਕਲੱਬ ਧਰਾਗਵਾਲਾ ਵੱਲੋਂ ਕਰਵਾਏ ਟੂਰਨਾਂਮੈਂਟ ਵਿਚ ਜੇਤੂ ਟੀਮਾਂ ਨੂੰ  ਚੇਅਰਮੈਨ ਸੱਤਪਾਲ ਮੋਹਲਾਂ ਅਤੇ ਫੁੱਟਬਾਲ ਕਮੇਟੀ ਨਾਲ ਗਾਇਕ ਸੱਜਣ ਅਦੀਬ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ।
ਜਲਾਲਾਬਾਦ, 13 ਫਰਵਰੀ (ਬਬਲੂ ਨਾਗਪਾਲ)-ਫੁੱਟਬਾਲ ਕਲੱਬ ਧਰਾਗ ਵਾਲਾ ਵੱਲੋਂ ਸਵਰਗੀ ਫੁੱਟਬਾਲ ਖਿਡਾਰੀ ਰਮਨ ਕੁਮਾਰ ਦੀ ਯਾਦ ਵਿਚ ਪਹਿਲਾ ਫੁੱਟਬਾਲ ੳਪਨ , ਰੱਸਾਕੱਸ਼ੀ ੳਪਨ ਅਤੇ 1500  ਮੀਟਰ ਦੌੜ ਦਾ ਟੂਰਨਾਮੈਂਟ ਸਮੂਹ ਗ੍ਰਾਂਮ ਪੰਚਾਇਤ ,ਪਿੰਡ ਵਾਸੀਆਂ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਟੂਰਨਾਂਮੈਂਟ ਦਾ ਉਦਘਾਟਨ ਰਮਨ ਕੁਮਾਰ ਦੇ ਪਿਤਾ ਸ਼੍ਰੀ ਰਾਮ ਗੇਦਰ ਅਤੇ ਸਮੂਹ ਪਰਿਵਾਰਕ ਮੈਂਬਰਾਂ ਨੇ ਕੀਤਾ । ਫੁਟੱਬਾਲ ੳਪਨ ਵਿਚ 67 ਟੀਮਾਂ ਨੇ ਆਪਣਾ ਨਾਮ ਦਰਜ ਕਰਵਾਇਆ ਗਿਆ । ਜਿਹਨਾਂ ਵਿਚੋਂ ਚੁਣਵੀਆਂ 24 ਟੀਮ ਨੂੰ ਇਸ ਟੂਰਨਾਮੈਂਟ ਵਿਚ ਖੇਡਣ ਦਾ ਮੌਕਾ ਮਿਲਿਆ। ਫੁਟਬਾਲ ੳਪਨ ਵਿਚ  ਮੁਰਾਦਵਾਲਾ ਦਲ ਸਿੰਘ ਦੀ ਟੀਮ ਨੇ ਫਸਟ ਰਹਿ ਕੇ 21 ਹਜਾਰਨਗਦ ਰਾਸ਼ੀ ਅਤੇ ਟਰਾਫੀ, ਪਿੰਡ  ਕਰਮਪੱਟੀ ਦੀ ਟੀਮ ਨੇ ਦੂਜੇ ਸਥਾਨ ਤੇ ਰਹਿ ਕੇ 15 ਹਜਾਰ ਨਗਦ ਰਾਸ਼ੀ ਅਤ ਟਰਾਫੀ ,  ਚੌਤਰਾਂ ਅਤੇ ਉਦੈਕਰਨ ਦੀਆਂ ਟੀਮਾਂ ਨੇ ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ ਤੇ ਰਹਿ ਕੇ  1500 ਨਗਦ ਰਾਸ਼ੀ ਅਤੇ ਟਰਾਫੀ ਨੂੰ ਹਾਸਿਲ ਕੀਤਾ। ਰੱਸਾਕੱਸ਼ੀ ੳਪਨ ਵਿਚ ਡੱਬਵਾਲਾ ਕਲਾਂ ਨੇ ਫਸਟ ਰਹਿ ਕੇ 5100 ਅਤੇ ਕੋਟ ਗੁਰੂ ਰਾਜਸਥਾਨ ਨੇ ਸੈਕਿੰਡ ਰਹਿ ਕੇ 3100 ਦਾ ਨਗਦ ਇਨਾਮ ਜਿਤਿਆ।  ਦੌੜ  1500 ਮੀਟਰ ਵਿਚ ਪਹਿਲੇ , ਦੂਜੇ ਅਤੇ ਤੀਜੇ ਸਥਾਨ ਤੇ ਰਹੇ ਖਿਡਾਰੀਆਂ ਨੂੰ ਕ੍ਰਮਵਾਰ 1500, 1000 ਅਤੇ 500 ਦੇ ਇਨਾਮ ਦਿੱਤੇ ਗਏ। ਫੁਟੱਬਾਲ ਦੇ ਮੈਂਚਾਂ ਦੀ  ਰੈਫਰੀਸ਼ਿਪ ਅਸ਼ੋਕ ਕੁਮਾਰ ਰਾਜਸਥਾਨ  ਅਤੇ  ਪੰੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਚਾਰ ਸਹਾਇਕਾਂ ਨੇ ਵਧੀਆਂ ਢੰਗ ਨਾਲ ਕੀਤੀ। ਫੁੱਟਬਾਲ ੳਪਨ ਦੇ ਬੈਸਟ ਪਲੇਅਰ ਆਫ ਦ ਟੂਰਨਾਮੈਂਟ ਈਸ਼ਵਰ ਕਰਮਪੱਟੀ ਨੂੰ 1100 ਰਾਸ਼ੀ ਦਾ ਪੁਰਸਕਾਰ ਅਤੇ ਟਰਾਫੀ ,ਬੈਸਟ ਗੋਲਕੀਪਰ ਆਫ ਦ ਟੂਰਨਮੈਂਟ ਮਨਪ੍ਰੀਤ ਸਿੰਘ ਮੰਨਾ ਮੁਰਾਦਵਾਲਾ ਨੂੰ 1100 ਰਾਸ਼ੀ ਦਾ ਪੁਰਸਕਾਰ ਅਤੇ ਟਰਾਫੀ ਤੋਂ ਇਲਾਵਾ  ਕੁੱਲ ਹੋਏ 23 ਮੈਂਚਾਂ ਵਿਚੋਂ  ਬੈਸਟ ਮੈਨ ਆਫ ਦ ਮੈਚ ਕੱਢੇ ਗਏ ਖਿਡਾਰੀਆਂ ਨੂੰ ਵੀ  ਸਨਮਾਨਿਤ ਕੀਤਾ।  ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ  ਸੱਤਪਾਲ ਮੋਹਲਾ ਚੇਅਰਮੈਨ ਸੀਜੀਐਮ ਕਾਲਜ ਪਿੰਡ ਮੋਹਲਾਂ ਅਤੇ ਪਿੰਡ ਦੇ ਪਤਵੰਤਿਆਂ ਨੇ ਕੀਤਾ। ਅਖੀਰਲੇ ਦਿਨ ਪੰਜਾਬੀ ਗਾਇਕ  ਸੱਜਣ ਅਦੀਬ ਨੇ ਸ਼ਿਰਕਤ ਕੀਤੀ ਅਤੇ ਆਪਣੇ ਫਨ ਦਾ ਬਾਖੂਬੀ ਨਾਲ ਪ੍ਰਗਟਾਵਾ ਕੀਤਾ।  ਇਸ ਟੂਰਨਾਂਮੈਟ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਵਿਚ ਲਵਦੀਪ ਸਿੰਘ ਬੁੱਟਰ (ਪੀ.ਪੀ), ਗੁਰਪਾਲ ਸਿੰਘ ਸੰਧੂ ਅਤੇ ਸੰਜੇ ਗੇਦਰ ਨੇ ਸਖਤ ਮਿਹਨਤ ਕੀਤੀ।

No comments: