BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡੂਮੜਾ ਗੁਡਸ ਟਰਾਂਸਪੋਰਟ ਕੰਪਨੀ ਦੇ ਮਾਲਕ ਕੋਲੋਂ ਕੀਤੀ ਲੁੱਟ-ਖੋਹ

  • ਲੋਕਾਂ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਪੁਲਸ ਹਵਾਲੇ ਕੀਤਾ
ਲੋਕਾਂ ਵਲੋਂ ਫੜਿਆ ਗਿਆ ਲੁਟੇਰਾ
ਜਲਾਲਾਬਾਦ, 16 ਫਰਵਰੀ (ਬਬਲੂ ਨਾਗਪਾਲ)- ਇਲਾਕੇ ਅੰਦਰ ਪਿਛਲੇ ਕਈ ਦਿਨਾਂ ਤੋਂ ਚੋਰੀਆਂ ਅਤੇ ਲੁੱਟ ਖੋਹਾਂ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਹੇ ਹੈ। ਚੋਰ ਅਤੇ ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਆਏ ਦਿਨ ਕਿਧਰੇ ਨਾ ਕਿਧਰੇ ਕੋਈ ਨਾ ਕੋਈ ਵਾਰਦਾਤ ਸੁਣਨ ਨੂੰ ਮਿਲ ਰਹੀ ਹੈ। ਬੀਤੀ ਸ਼ਾਮ ਸਥਾਨਕ ਨਵੀਂ ਦਾਣਾ ਮੰਡੀ ਨੇੜੇ ਦੁਮੜਾ ਟਰਾਂਸਪੋਰਟ ਗੁਡਜ਼ ਕੰਪਨੀ ਦੇ ਮਾਲਕ ਰੀਸ਼ੂ ਡੂਮੜਾ ਕੋਲੋਂ ਲੁਟੇਰਿਆਂ ਨੇ ਪੈਸਿਆਂ ਦਾ ਭਰਿਆ ਬੈਗ ਖੋਲ ਲਿਆ ਅਤੇ ਬਲੈਰੋ ਗੱਡੀ ਤੇ ਫਰਾਰ ਹੋ ਗਏ। ਪਰ ਸ਼੍ਰੀ ਮੁਕਤਸਰ ਸਾਹਿਬ ਰੋਡ ਤੇ ਪਿੰਡ ਫਲੀਆਂ ਵਾਲਾ ਨੇੜੇ ਰਾਜ ਫੀਲਿੰਗ ਸਟੇਸ਼ਨ ਤੇ ਵੀ ਉਕਤ ਲੁਟੇਰਿਆਂ ਨੇ ਲੁੱਟਖੋਹ ਦੀ ਕੋਸ਼ਿਸ਼ ਕੀਤੀ ਪਰ ਪੰਪ ਦੇ ਕਰਮਚਾਰੀਆਂ ਅਤੇ ਆਮ ਲੋਕਾਂ ਨੇ ਲੁਟੇਰਿਆਂ ਵਿੱਚ ਇੱਕ ਵਿਅਕਤੀ ਨੂੰ ਦਬੋਚ ਲਿਆ ਅਤੇ ਬਾਅਦ ਵਿੱਚ ਉਸ ਦੀ ਧੁਨਾਈ ਕਰਨ ਤੋਂ ਬਾਅਦ ਪੁਲਸ ਦੇ ਹਵਾਲੇ ਕਰ ਦਿੱਤਾ। ਇਹ ਹੀ ਨਹੀਂ ਉਕਤ ਲੁਟੇਰੇ ਨੂੰ ਥਾਣੇ ਵਿੱਚ ਵੀ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕਿਆ। ਫੜੇ ਗਏ ਵਿਅਕਤੀ ਅਮਰਜੀਤ ਸਿੰਘ ਪੁਤਰ ਇਕਬਾਲ ਸਿੰਘ ਵਾਸੀ ਮੁਕਤਸਰ ਵਜੋਂ ਹੋਈ ਹੈ। ਜਾਨਕਾਰੀ ਦਿੰਦਿਆਂ ਰੋਕੀ ਡੂਮੜਾ ਨੇ ਦੱਸਿਆ ਕਿ ਰੋਜ਼ਾਨਾ ਦੀ ਤਰਾਂ ਟਰਾਂਸਪੋਰਟ ਰਾਹੀਂ ਸਪਲਾਈ ਕੀਤੇ ਸਾਮਾਨ ਦਾ ਕਿਰਾਇਆ ਲੈਣ ਲਈ ਉਹ ਬਜਾਰ ਜਾਂਦੇ ਹਨ ਅਤੇ ਮੰਗਲਵਾਰ ਦੇਰ ਸ਼ਾਮ ਜਦ ਬਜਾਰ ਵਿੱਚ ਕੁਲੈਕਸ਼ਨ ਕਰਕੇ ਉਹ ਆਪਣੀ ਦੁਕਾਨ ਤੇ ਜਾ ਰਿਹਾ ਸੀ ਉਦੋਂ ਹੀ ਇਕ ਗੱਡੀ (ਸਫੈਦ ਬਲੈਰੋ) ਉਨਾਂ ਦੀ ਦੁਕਾਨ ਦੇ ਸਾਹਮਣੇ ਖੜੀ ਹੋਈ ਗੱਡੀ ''ਚ 5 ਵਿਅਕਤੀ ਸਨ ਗੱਡੀ ''ਚੋਂ 1 ਵਿਅਕਤੀ ਬਾਹਰ ਨਿਕਲ ਕੇ ਜਦੋਂ ਉਨਾਂ ਦੀ ਦੁਕਾਨ ''ਚ ਦਾਖਲ ਹੋਇਆ ਤਾਂ ਅਤੇ ਉਸ ਵਿਅਕਤੀ ਨੇ ਚਲਾਕੀ ਨਾਲ ਹੱਥੋਂ 25,000 ਰੁਪਏ ਖੋਹ ਲਏ ਤੇ ਕੁੱਝ ਨੋਟ ਝਪਟਾ ਮਾਰਨ ਸਮੇਂ ਫਟ ਗਏ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰਾ ਬਾਹਰ ਖੜੀ ਗੱਡੀ ਰਾਹੀਂ ਫਰਾਰ ਹੋ ਗਿਆ ਇਸ ਤੋਂ ਬਾਅਦ ਉਕਤ ਲੁਟੇਰੇ ਮੁਕਤਸਰ ਰੋਡ ''ਤੇ ਫਲੀਆਵਾਲਾ ਪੰਪ ''ਤੇ ਵੀ ਪਹੁੰਚੇ ਅਤੇ ਉਥੇ ਲੁੱਟ-ਖੋਹ ਦੌਰਾਨ ਆਮ ਲੋਕਾਂ ਨੇ ਇੱਕ ਵਿਅਕਤੀ ਨੂੰ ਦਬੋਚ ਲਿਆ ਜਦਕਿ ਦੂਸਰੇ ਫਰਾਰ ਹੋ ਗਏ। ਪੁਲਸ ਨੇ ਮੌਕੇ ''ਤੇ ਪਹੁੰਚ ਕੇ ਉਨਾਂ 5 ਵਿਅਕਤੀਆਂ ''ਚੋਂ 1 ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਨਗਰ ਥਾਣਾ ਮੁਖੀ ਜਤਿੰਦਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਾਰੇ ਇਲਾਕੇ ''ਚ ਨਾਕਾਬੰਦੀ ਕਰ ਦਿੱਤੀ ਗਈ ਹੈ ਤੇ ਬਾਕੀ ਦੋਸ਼ੀਆਂ ਨੂੰ ਕਾਬੂ ਕਰਨ ਲਈ ਟੀਮਾਂ ਭੇਜੀਆਂ ਗਈਆਂ ਹਨ ਅਤੇ ਜਲਦ ਹੀ ਬਾਕੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

No comments: