BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚਿੱਟੇ ਦਾ ਜ਼ਹਿਰ ਛੁੱਟਦਾ ਨਹੀਂ ਛੁਡਾਇਆ, ਜ਼ਿੰਦਗੀ ਤਾਂ ਖਾਂਦਾ ਹੀ ਹੈ ਘਰ ਵੀ ਖਾ ਜਾਂਦੈ

ਜਲਾਲਾਬਾਦ, 14 ਫਰਵਰੀ (ਬਬਲੂ ਨਾਗਪਾਲ)- ਗੁਰੂਆਂ, ਪੀਰਾਂ ਦੀ ਧਰਤੀ 'ਤੇ ਜਿਥੇ ਧਰਮ, ਦਇਆ, ਸੇਵਾ, ਸਿਮਰਨ ਦਾ ਪ੍ਰਸਾਰ ਹੋਣਾ ਚਾਹੀਦਾ ਹੈ, ਉਥੇ ਹੀ ਨਸ਼ੇ ਦੇ ਵਗਦੇ ਦਰਿਆ ਨੇ ਸੂਬੇ ਦੀ ਜਵਾਨੀ ਨੂੰ ਖੋਖਲਾ ਕਰ ਦਿੱਤਾ ਹੈ ਪੰਜਾਬ 'ਚ ਵਹਿੰਦੇ ਪੰਜ ਦਰਿਆਵਾਂ ਦੇ ਪਾਣੀ ਦਾ ਪੱਧਰ ਭਾਵੇਂ ਘੱਟਦਾ ਜਾ ਰਿਹਾ ਹੈ ਪਰ ਨਸ਼ੇ ਦੇ ਵਹਿੰਦੇ ਦਰਿਆ ਦਾ ਪੱਧਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ ਨਸ਼ੇ ਜਿਥੇ ਆਰਥਿਕ, ਸਮਾਜਿਕ ਅਤੇ ਮਾਨਸਿਕ ਪੱਖੋ ਤਬਾਹੀ ਦਾ ਕਾਰਨ ਬਣਦੇ ਹਨ, ਉਥੇ ਹੀ ਕਤਲ, ਲੁੱਟਾਂ-ਖੋਹਾਂ, ਜਬਰ-ਜ਼ਨਾਹ, ਭ੍ਰਿਸ਼ਟਾਚਾਰ ਅਤੇ ਪਰਿਵਾਰ ਦੀ ਬਰਬਾਦੀ ਨੂੰ ਜਨਮ ਦਿੰਦੇ ਹਨ ਨਸ਼ੇ ਦੇ ਕਾਰਨ ਨੌਜਵਾਨ ਵਰਗ ਜਿਥੇ ਆਪਣੀ ਸ਼ਰੀਰਕ ਸ਼ਕਤੀ ਗੁਆਉਂਦਾ ਜਾ ਰਿਹਾ ਹੈ, ਉਥੇ ਹੀ ਇਸ ਗੰਭੀਰ ਮਸਲੇ ਦੇ ਹੱਲ ਲਈ ਸਮੁੱਚੀਆਂ ਧਾਰਮਿਕ, ਸਮਾਜਿਕ ਸੰਸਥਾਵਾਂ, ਸਿਆਸੀ ਪਾਰਟੀਆਂ, ਵਿਧਾਨ ਸਭਾ ਮੈਂਬਰਾਂ ਅਤੇ ਸੰਸਦ ਮੈਂਬਰਾਂ ਨੂੰ ਪਹਿਲ ਦੇ ਆਧਾਰ 'ਤੇ ਡੂੰਘਾ ਸੋਚ ਵਿਚਾਰ ਕਰਨਾ ਹੋਵੇਗਾ।
ਵਿਧਾਨ ਸਭਾ ਚੋਣਾਂ 'ਚ ਭਾਵੇਂ ਹੀ ਨਸ਼ੇ ਦੇ ਮੁੱਦੇ 'ਤੇ ਸੂਬੇ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਇਸ ਮੁੱਦੇ 'ਤੇ ਸਿਆਸਤ ਕਰਦੀਆਂ ਹੋਈਆਂ ਇਕ ਦੂਜੇ ਨੂੰ ਨਿਸ਼ਾਨੇ 'ਤੇ ਲੈਂਦੀਆਂ ਰਹੀਆਂ ਪਰ ਦੂਜੇ ਪਾਸੇ ਅੰਮ੍ਰਿਤਸਰ 'ਚ ਔਰਤਾਂ ਲਈ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਖੋਲਿਆ ਜਾਣਾ ਦੁਖਦਾਈ ਪਹਿਲੂ ਹੈ, ਜੋ ਕਿ ਸਾਫ ਤੌਰ 'ਤੇ ਇਸ਼ਾਰਾ ਕਰਦਾ ਹੈ ਕਿ ਸੂਬੇ ਅੰਦਰ ਨਸ਼ੇ ਦੇ ਮੁੱਦੇ 'ਤੇ ਹਾਲਾਤ ਆਮ ਨਹੀਂ ਹਨ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਜਦੋਂ ਉਪਮੰਡਲ ਦੇ ਪਿੰਡ ਸੁਖੇਰਾ ਦਾ ਦੌਰਾ ਕੀਤਾ ਗਿਆ ਤਾ ਵੇਖਿਆ ਕਿ ਪਿੰਡ 'ਚ ਨਹਿਰ ਦੇ ਕੰਢੇ 'ਤੇ ਨੌਜਵਾਨ ਟੀਕਿਆਂ 'ਚ ਹੈਰੋਇਨ ਭਰ ਕੇ ਨਸ਼ੇ ਦਾ ਸੇਵਨ ਕਰਨ 'ਚ ਮਸਰੂਫ ਹਨ।
  • ਕੀਂ ਕਹਿਦੇ ਹਨ ਨਸ਼ਾ ਲੈਣ ਵਾਲੇ ਨੌਜਵਾਨ
ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਇਕ ਨੌਜਵਾਨ ਨੇ ਦੱਸਿਆ ਕਿ ਉਹ ਬੀਤੇ 5 ਸਾਲ ਤੋਂ ਹੈਰੋਇਨ ਦੇ ਨਸ਼ੇ ਦਾ ਆਦੀ ਹੈ ਅਤੇ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਸਨੂੰ ਇਸ ਆਦਤ ਤੋਂ ਛੁਟਕਾਰਾ ਨਹੀਂ ਮਿਲ ਰਿਹਾ ਨਸ਼ਾ ਕਰਨ ਵਾਲੇ ਇਕ ਹੋਰ ਵਿਅਕਤੀ ਨੇ ਦੱਸਿਆ ਕਿ ਉਹ ਪੇਸ਼ੇ ਤੋਂ  ਦਿਹਾੜੀਦਾਰ ਹੈ ਅਤੇ ਪਿਛਲੇ ਕਰੀਬ 10-12 ਸਾਲਾਂ ਤੋਂ ਭੁੱਕੀ ਖਾਣ ਦਾ ਆਦੀ ਹੈ ਉਸਨੇ ਦੱਸਿਆ ਕਿ ਉਹ ਮਜ਼ਦੂਰੀ ਕਰਕੇ ਰੋਜ਼ਾਨਾਂ 200 ਤੋਂ ਲੈ ਕੇ 400 ਰੁਪਏ ਤੱਕ ਕਮਾ ਲੈਂਦਾ ਹੈ ਨਸ਼ੇ ਦਾ ਆਦੀ ਹੋਣ ਕਾਰਨ ਇਕ ਭੁੱਕੀ ਦੀ ਪੁੜੀ ਕਰੀਬ 500 ਰੁਪਏ ਦੀ ਮਿਲਦੀ ਹੈ, ਨੂੰ ਮਜ਼ਬੂਰੀ ਵੱਸ ਖਰੀਦਣੀ ਪੈਂਦੀ ਹੈ।
  • ਕੀ ਕਹਿੰਦੇ ਹਨ ਪਿੰਡ ਵਾਸੀ
ਸੁਖੇਰਾ ਵਾਸੀ ਸੁਖਜਿੰਦਰ ਸਿੰਘ ਦਾ ਕਹਿਣਾ ਹੈ ਕਿ ਨਸ਼ਾ ਇਕ ਸਮਾਜਿਕ ਸਮੱਸਿਆ ਹੈ ਚਿੱਟਾ ਜ਼ਹਿਰ ਨੌਜਵਾਨਾਂ ਨੂੰ ਆਸਾਨੀ ਨਾਲ ਮਿਲਣ ਕਾਰਨ ਨੌਜਵਾਨ ਆਪਣੀ ਸਰੀਰਕ ਸਮੱਰਥਾ ਗੁਆ ਰਹੇ ਹਨ ਸੇਵਾਮੁਕਤ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਅਜੀਤ ਸਿੰਘ ਨੇ ਕਿਹਾ ਕਿ ਸਾਡਾ ਗੁਆਂਢੀ ਮੁਲਕ ਸਰਹੱਦ ਪਾਰ ਤੋਂ ਦੇਸ਼ ਅੰਦਰ ਚਿੱਟਾ ਜ਼ਹਿਰ ਭੇਜ ਕੇ ਨੌਜਵਾਨ ਪੀੜੀ ਨੂੰ ਖੋਖਲਾ ਕਰ ਰਿਹਾ ਹੈ, ਜਿਸ 'ਤੇ ਸਮਾਜ ਦੇ ਬੁੱਧੀਜੀਵੀ ਵਰਗ ਅਤੇ ਸਿਆਸਤਦਾਨਾਂ ਨੂੰ ਡੂੰਘਾ ਸੋਚ ਵਿਚਾਰ ਕਰਨਾ ਹੋਵੇਗਾ।
  • ਕੀ ਕਹਿਣਾ ਹੈ ਐੱਸ. ਐੱਸ. ਪੀ. ਦਾ
ਸੀਨੀਅਰ ਪੁਲਸ ਕਪਤਾਨ ਡਾ. ਕੇਤਨ ਪਾਟਿਲ ਬਲੀਰਾਮ ਨੇ ਕਿਹਾ ਕਿ ਉਨਾਂ ਨੂੰ ਸਰਹੱਦੀ ਇਲਾਕੇ 'ਚ ਨਸ਼ੇ ਦੀ ਸਪਲਾਈ ਸਬੰਧੀ ਸੂਚਨਾ ਮਿਲੀ ਹੈ ਪੁਲਸ ਪ੍ਰਸ਼ਾਸਨ ਨਾਰਕੋਟਿਕਸ ਬਿਊਰੋ ਅਤੇ ਡਰੱਗਜ਼ ਵਿਭਾਗ ਦੇ ਨਾਲ ਮਿਲ ਕੇ ਸਾਂਝੇ ਤੌਰ 'ਤੇ ਮੁਹਿੰਮ ਚਲਾਏਗਾ ਡਾ. ਬਲੀਰਾਮ ਨੇ ਸਾਫ ਕੀਤਾ ਕਿ ਨਸ਼ਾ ਸਮੱਗਲਰਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।
ਇਸ ਸੰਬੰਧੀ ਜਦ ਸਥਾਨਕ ਡੀ. ਐਸ. ਪੀ. ਅਸ਼ੋਕ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਉਨਾਂ ਨੇ ਚੋਣਾਂ ਦੌਰਾਨ ਹੀ ਇਥੇ ਚਾਰਜ ਸੰਭਾਲਿਆ ਹੈ ਅਤੇ ਚੋਣਾਂ ਤੋਂ ਬਾਅਦ ਉਨਾਂ ਨੂੰ ਫੁਰਸਤ ਮਿਲੀ ਹੈ ਅਤੇ ਹੁਣ ਉਨਾਂ ਦਾ ਪੂਰਾ ਧਿਆਨ ਨਜਾਇਜ ਧੰਦੇ ਅਤੇ ਨਸ਼ੇ ਦੇ ਕਾਰੋਬਾਰੀਆਂ ਨੂੰ ਫੜਣ ਦਾ ਹੋਵੇਗਾ ਅਤੇ ਜਲਦ ਹੀ ਟੀਮਾਂ ਬਣਾ ਕੇ ਸੰਬੰਧਤ ਪਿੰਡਾਂ 'ਚ ਭੇਜੀਆਂ ਜਾਣਗੀਆਂ ਅਤੇ ਨਸ਼ਾ ਵੇਚਣ ਵਾਲਿਆਂ ਬਖਸ਼ਿਆ ਨਹੀਂ ਜਾਵੇਗਾ।
  • ਨਸ਼ੇ ਦਾ ਜ਼ਿਆਦਾ ਸੇਵਨ ਬਣਦਾ ਹੈ ਮੌਤ ਦਾ ਕਾਰਨ
ਡਾ. ਮਦਨ ਮੋਹਨ ਬਾਂਸਲ ਨੇ ਦੱਸਿਆ ਕਿ ਟੀਕੇ ਰਾਹੀਂ ਨਸ਼ਾ ਲੈਣ ਵਾਲਾ ਵਿਅਕਤੀ ਦੂਸ਼ਿਤ ਸੂਈਆਂ ਦੇ ਇਸਤੇਮਾਲ ਨਾਲ ਹੈਪੇਟਾਈਟਸ ਏ. ਬੀ. ਸੀ., ਕਾਲਾ ਪੀਲੀਆ ਅਤੇ ਏਡਜ਼ ਵਰਗੀ ਨਾਮੁਰਾਦ ਬੀਮਾਰੀ ਦਾ ਸ਼ਿਕਾਰ ਹੋ ਸਕਦਾ ਹੈ।
ਨਸ਼ੇ ਨਾਲ ਵਿਅਕਤੀ ਦੇ ਸਿੱਧੇ ਤੌਰ 'ਤੇ ਦਿਲ, ਲੀਵਰ, ਦਿਮਾਗ 'ਤੇ ਸਭ ਤੋਂ ਜ਼ਿਆਦਾ ਅਸਰ ਪੈਂਦਾ ਹੈ ਅਤੇ ਕਈ ਵਾਰੀ ਜ਼ਿਆਦਾ ਨਸ਼ਾ ਲੈਣ ਨਾਲ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ ਸਿਗਰਟਨੋਸ਼ੀ ਨਾਲ ਲਏ ਜਾਣ ਵਾਲੇ ਨਸ਼ੇ ਕਾਰਨ ਵਿਅਕਤੀ ਨੂੰ ਫੇਫੜਿਆਂ ਦਾ ਕੈਂਸਰ ਹੋ ਸਕਦਾ ਹੈ ਅਤੇ ਦਿਲ ਦੀਆਂ ਨਾੜੀਆਂ ਪ੍ਰਭਾਵਿਤ ਹੋਣ ਨਾਲ ਇਸਦਾ ਸਿੱਧੇ ਤੌਰ 'ਤੇ ਅਸਰ ਦਿਲ ਦੀ ਧੜਕਣ 'ਤੇ ਪੈਂਦਾ ਹੈ।

No comments: