BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੋਨਲ ਪੱਧਰੀ ਮੁਕਾਬਲਿਆਂ ਵਿੱਚ ਗੁਰੂ ਰਾਮਦਾਸ ਬੀ ਐਡ ਕਾਲਜ਼ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਜਲਾਲਾਬਾਦ, 10 ਫਰਵਰੀ (ਬਬਲੂ ਨਾਗਪਾਲ)- ਪੰਜਾਬ ਯੂਨੀਵਰਸਟੀ ਦੁਆਰਾ ਕਰਵਾਏ ਗਏ ਬੀ ਐਡ ਕਾਲਜਾਂ ਦੇ ਜੋਨਲ ਮੁਕਾਬਲਿਆਂ ਵਿੱਚ ਟੀਚਿੰਗ ਸਕਿੱਲ ਅਤੇ ਟੀਚਿੰਗ ਏਡ ਨਿਰਮਾਣ ਕਰਨ ਦੇ ਮੁਕਾਬਲਿਆਂ ਵਿੱਚ ਸਥਾਨਕ ਗੁਰੂ ਰਾਮਦਾਸ ਬੀ ਐਡ ਕਾਲਜ਼ ਦੇ ਵਿਦਿਆਰਥੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ ਇਨਾਮ ਜਿੱਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂ ਰਾਮਦਾਸ ਬੀ ਐਡ ਕਾਲਜ਼ ਦੇ ਪ੍ਰਿੰਸੀਪਲ ਡਾ: ਸਰਬਜੀਤ ਕੌਰ ਨੇ ਦੱਸਿਆ ਕਿ ਡੀ ਏ ਵੀ ਕਾਲਜ਼ ਅਬੋਹਰ ਵਿੱਚ ਹੋਏ ਮੁਕਾਬਲੇ ਵਿੱਚ ਕਾਲਜ਼ ਦੀਆਂ ਵਿਦਿਆਰਥਣਾਂ ਪਿੰਕੀ ਰਾਣੀ ਅਤੇ ਅਮਨਦੀਪ ਕੌਰ ਕ੍ਰਮਵਾਰ ਹਿੰਦੀ ਅਧਿਆਪਣ ਅਤੇ ਅਧਿਆਪਣ ਸਮੱਗਰੀ ਨਿਰਮਾਣ ਵਿੱਚ ਤੀਜੇ ਸਥਾਨ ਤੇ ਰਹੀਆਂ ਜਦੋਂ ਕਿ ਪੰਜਾਬੀ ਅਤੇ ਵਿਗਿਆਣ ਅਧਿਆਪਣ ਸਮੱਗਰੀ ਦੇ ਨਿਰਮਾਣ ਵਿੱਚ ਅਮਨਦੀਪ ਕੌਰ ਅਤੇ ਸਨੀਆ ਵਾਟਸ ਦੋਹਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਥਾਨਕ ਲਾਲਾ ਜਗਤ ਨਰਾਇਣ ਕਾਲਜ਼ ਵਿੱਚ ਕਰਵਾਏ ਗਏ ਸਮਾਜਿਕ ਸਿੱਖਿਆ ਅਧਿਆਪਣ ਸਮੱਗਰੀ ਦੇ ਨਿਰਮਾਣ ਵਿੱਚ ਕਾਲਜ਼ ਦੀ ਵਿਦਿਆਰਥਣ ਸ੍ਰਿਸ਼ਟੀ ਕੰਬੋਜ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਅਤੇ ਸਮੂਹ ਸਟਾਫ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਵਾਲੇ ਅਧਿਆਪਕਾਂ ਲੈਕ: ਬਲਵਿੰਦਰ ਸਿੰਘ, ਲੈਕ: ਗਗਨਦੀਪ ਅਤੇ ਮੈਡਮ ਮੀਨਾਕਸ਼ੀ ਦਾ ਧੰਨਵਾਦ ਕੀਤਾ ਗਿਆ ਅਤੇ ਵਧਾਈ ਦਿੱਤੀ ਗਈ।

No comments: