BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡੀ.ਐਸ.ਪੀ ਵੱਲੋਂ ਐਨ.ਜੀ.ਓ ਕਮੇਟੀ ਦੇ ਆਗੂਆਂ ਨਾਲ ਕੀਤੀ ਗਈ ਮੀਟਿੰਗ

ਮੀਟਿੰਗ ਦੌਰਾਨ ਹਾਜਰ ਡੀ.ਐਸ.ਪੀ ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਅਤੇ ਹਾਜਰ ਐਨ.ਜੀ.ਓ ਕਮੇਟੀ ਦੇ ਆਗੂ
  • ਸ਼ਹਿਰ ਦੀਆਂ ਸਮੱਸਿਆਵਾਂ 'ਤੇ ਕੀਤਾ ਗਿਆ ਵਿਚਾਰ ਵਟਾਦਰਾਂ
ਜਲਾਲਾਬਾਦ, 15 ਫਰਵਰੀ (ਬਬਲੂ ਨਾਗਪਾਲ)- ਸਥਾਨਕ ਡੀ.ਐਸ.ਪੀ ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਵੱਲੋਂ ਆਪਣੇ ਦਫ਼ਤਰ ਵਿਖੇ ਸਥਾਨਕ ਸ਼ਹਿਰ ਦੀ ਐਨ.ਜੀ.ਓ ਕਮੇਟੀ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਐਨ.ਜੀ.ਓ ਕਮੇਟੀ ਦੇ ਪ੍ਰਧਾਨ ਡਾ. ਸ਼ਿਵ ਕੁਮਾਰ ਛਾਬੜਾ, ਸੈਕਟਰੀ ਕੈਲਾਸ਼ ਸਲੋਧੀਆਂ, ਦੀਨਾ ਨਾਥ ਡੋਡਾ, ਕਵਿੰਦਰ ਕੁੱਕੜ, ਸ਼ਾਮ ਲਾਲ, ਅਖਿਲ ਗੂੰਬਰ, ਸੁਭਾਸ਼ ਛਾਬੜਾ, ਮਨੀਸ਼ ਛਾਬੜਾ ਅਤੇ ਸ਼ੇਖਰ ਗੂੰਬਰ ਨੇ ਹਿੱਸਾ ਲਿਆ ਅਤੇ ਡੀ.ਐਸ.ਪੀ ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਨਾਲ ਸ਼ਹਿਰ ਦੀਆਂ ਮੁਸ਼ਕਿਲਾਂ ਸੰਬੰਧੀ ਵਿਚਾਰ ਵਟਾਦਰਾਂ ਕੀਤਾ ਗਿਆ। ਮੀਟਿੰਗ ਦੀ ਸ਼ੁਰੂਆਤ ਮੋਕੇ ਹਾਜਰ ਕਮੇਟੀ ਦੇ ਅਹੁਦੇਦਾਰਾਂ ਨੇ ਡੀ.ਐਸ.ਪੀ ਸ਼੍ਰੀ ਸ਼ਰਮਾ ਨਾਲ ਜਾਣ ਪਹਿਚਾਣ ਕੀਤੀ ਅਤੇ ਸਥਾਨਕ ਸ਼ਹਿਰ ਅੰਦਰ ਐਨ.ਜੀ.ਓ ਕਮੇਟੀ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਸੰਬੰਧੀ ਜਾਣੂ ਕਰਵਾਇਆ। ਇਸ ਮੋਕੇ ਡੀ.ਐਸ.ਪੀ ਸ਼੍ਰੀ ਸ਼ਰਮਾ ਨੇ ਕਮੇਟੀ ਦੇ ਆਗੂਆਂ ਨੂੰ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਦਾ ਪਹਿਲਾਂ ਫਰਜ਼ ਹੈ, ਕਿ ਆਮ ਜਨਤਾ ਦੀ ਸੁਰੱਖਿਆ ਕਰਨਾ। ਇਸ ਦੇ ਲਈ ਪੁਲਿਸ ਪ੍ਰਸ਼ਾਸ਼ਨ ਵੱਲੋਂ ਸ਼ਹਿਰ ਅੰਦਰ ਆਮ ਜਨਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਵੱਖ ਵੱਖ ਕਦਮ ਚੁੱਕੇ ਜਾ ਰਹੇ ਹਨ ਅਤੇ ਉਨਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸ਼ਹਿਰ ਅੰਦਰ ਕਿਸੇ ਵੀ ਗਲਤ ਅਨਸਰ ਨੂੰ ਸਿਰ ਚੁੱਕਣ ਦੀ ਇਜ਼ਾਜ਼ਤ ਬਿਲਕੁਲ ਵੀ ਨਹੀਂ ਦਿੱਤੀ ਜਾਵੇਗੀ। ਡੀ.ਐਸ.ਪੀ ਸ਼੍ਰੀ ਸ਼ਰਮਾ ਨੇ ਕਿਹਾ ਕਿ ਉਹ ਸਮੇਂ ਸਮੇਂ 'ਤੇ ਸਥਾਨਕ ਸ਼ਹਿਰ ਦੀਆਂ ਵੱਖ ਵੱਖ ਸਮਾਜਸੇਵੀ ਸੰਸਥਾਵਾਂ, ਐਨ.ਜੀ.ਓਜ਼ ਕਮੇਟੀਆਂ, ਧਾਰਮਿਕ ਜੱਥੇਬੰਦੀਆਂ, ਸਮਾਜਿਕ ਜੱਥੇਬੰਦੀਆਂ ਅਤੇ ਵਪਾਰਿਕ ਜੱਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗਾਂ ਕਰ ਰਹੇ ਹਨ ਅਤੇ ਉਨਾਂ ਜੱੱਥੇਬੰਦੀਆਂ ਵੱਲੋਂ ਸਥਾਨਕ ਸ਼ਹਿਰ ਅੰਦਰ ਪੇਸ਼ ਆ ਰਹੀਆਂ ਪੇ੍ਰਸ਼ਾਨੀਆਂ ਸੰਬੰਧੀ ਜਾਣਕਾਰੀ ਲਈ ਜਾ ਰਹੀ ਹੈ ਅਤੇ ਉਨਾਂ ਪੇ੍ਰਸ਼ਾਨੀਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੋਕੇ ਤੇ ਡੀ.ਐਸ.ਪੀ ਸ਼੍ਰੀ ਸ਼ਰਮਾ ਨੇ ਸ਼ਹਿਰ ਦੀ ਆਮ ਜਨਤਾ ਇਹ ਅਪੀਲ ਕੀਤੀ ਹੈ ਕਿ ਉਹ ਵੀ ਪੁਲਿਸ ਪ੍ਰਸ਼ਾਸ਼ਨ ਦਾ ਪੂਰਨ ਸਹਿਯੋਗ ਕਰਨ ਤਾਂ ਜੋ ਸ਼ਹਿਰ ਅੰਦਰ ਘੁੰਮ ਰਹੇ ਭੂੰਡ ਆਸ਼ਕਾਂ, ਚੋਰ ਅਤੇ ਲੁਟੇਰਿਆਂ 'ਤੇ ਕਾਬੂ ਪਾਇਆ ਜਾ ਸਕੇ ਤਾਂ ਜੋ ਸ਼ਹਿਰ ਅੰਦਰ ਅਮਨ ਸ਼ਾਂਤੀ ਬਰਕਰਾਰ ਰਹਿ ਸਕੇ।

No comments: