BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲੜਦੇ ਹੋਏ ਆਵਾਰਾ ਸਾਨ ਕਰਿਆਨਾ ਸਟੋਰ 'ਚ ਹੋਏ ਦਾਖਲ

ਜਾਣਕਾਰੀ ਦਿੰਦਾ ਦੁਕਾਨਦਾਰ ਅਤੇ ਖਿਲਰਿਆ ਸਮਾਨ
ਜਲਾਲਾਬਾਦ, 7 ਫਰਵਰੀ (ਬਬਲੂ ਨਾਗਪਾਲ)- ਸਥਾਨਕ ਈਜੀ-ਡੇ ਨੇੜੇ ਸਥਿਤ ਇਕ ਕਰਿਆਨਾ ਸਟੋਰ ਦੇ ਦੁਕਾਨਦਾਰਾਂ ਨੂੰ ਉਸ ਸਮੇਂ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਸੜਕ 'ਤੇ ਆਪਸ ਵਿਚ ਲੜ ਰਹੇ ਦੋ ਸਾਨ ਕਰਿਆਨਾ ਸਟੋਰ ਵਿੱਚ ਦਾਖਲ ਹੋ ਗਏ ਤੇ ਦੁਕਾਨ ਦਾ ਭਾਰੀ ਨੁਕਸਾਨ ਕਰ ਦਿੱਤਾ। ਹਾਲਾਂਕਿ ਦੁਕਾਨ ਦੇ ਅੰਦਰ ਬੈਠੇ ਦੁਕਾਨਦਾਰ ਵਾਲ-ਵਾਲੇ ਬਚ ਗਏ ਤੇ ਉਨਾਂ ਨੇ ਦੁਕਾਨ ਵਿੱਚੋਂ ਬਾਹਰ ਭੱਜ ਕੇ ਆਪਣੀ ਜਾਨ ਬਚਾਈ। ਈਜੀ-ਡੇ ਨੇੜੇ ਸਥਿਤ ਹਰੀਸ਼ ਕਰਿਆਨਾ ਸਟੋਰ ਦੇ ਮਾਲਕ ਅਮਿੱਤ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਪਿਤਾ ਸਮੇਤ ਦੁਕਾਨ 'ਚ ਬੈਠਾ ਹੋਇਆ ਸੀ ਕਿ ਇਸ ਦੌਰਾਨ ਦੋ ਅਵਾਰਾ ਸਾਨ ਆਪਸ ਵਿੱਚ ਲੜਦੇ ਹੋਏ ਉਨਾਂ ਦੀ ਦੁਕਾਨ 'ਚ ਦਾਖਲ ਹੋ ਗਏ, ਉਨਾਂ ਨੇ ਦੁਕਾਨ 'ਚੋਂ ਜਲਦੀ ਨਾਲ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ ਪਰ ਉਕਤ ਸਾਨਾਂ ਦੇ ਦੁਕਾਨ ਵਿੱਚ ਵੜਨ ਕਾਰਨ ਦੁਕਾਨ ਅੰਦਰ ਪਿਆ ਕਰਿਆਨੇ ਦਾ ਸਮਾਨ ਮਿਰਚ, ਮਸਾਲਾ ਆਦਿ ਤੋਂ ਇਲਾਵਾ ਖਾਣਾ-ਪੀਣ ਦੇ ਸਮਾਨ ਦਾ ਭਾਰੀ ਨੁਕਸਾਨ ਹੋ ਗਿਆ। ਇਸ ਘਟਨਾ ਉਪਰੰਤ ਲੋਕਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ ਤੇ ਲੋਕਾਂ ਨੇ ਮੰਗ ਕੀਤੀ ਹੈ ਕਿ ਆਵਾਰਾ ਘੁੰਮ ਰਹੇ ਪਸ਼ੂਆਂ ਦੇ ਰਹਿਣ ਦਾ ਪ੍ਰਬੰਧ ਗਊਸ਼ਾਲਾ ਵਿੱਚ ਕੀਤਾ ਜਾਵੇ ਤਾਂ ਜੋ ਇਹ ਆਵਾਰਾ ਪਸ਼ੂ ਇਸ ਤਰਾਂ ਦੇ ਹਾਦਸਿਆਂ ਦਾ ਕਾਰਨ ਨਾ ਬਣ ਸਕਣ।

No comments: