BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿਦਿਆਰਥੀਆਂ ਨੇ ਗੁਰੂਆਂ ਨਾਲ ਪਿਆਰ ਦਾ ਇਜ਼ਹਾਰ ਕਰਦੇ ਹੋਏ ਮਨਾਇਆ ਵੈਲੇਂਟਾਇਨ ਡੇ

ਜਲੰਧਰ 14 ਫਰਵਰੀ (ਗੁਰਕੀਰਤ ਸਿੰਘ)- ਆਪਣੇ ਗੁਰੂ ਦੇ ਪ੍ਰੀਤ ਪਿਆਰ ਦਾ ਇਜ਼ਹਾਰ ਕਰਣ ਅਤੇ ਉਨ੍ਹਾਂ ਦੇ ਨਾਲ ਆਪਣੀ ਖੁਸ਼ੀਆਂ ਨੂੰ ਸਾਂਝਾ ਕਰਦੇ ਹੋਏ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਦੇ ਵਿਦਿਆਰਥੀਆਂ ਵਲੋਂ ਵੈਲੇਂਟਾਇਨਜ਼ ਡੇ ਮਨਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨੂੰ ਲਾਲ ਗੁਲਾਬ ਭੇਂਟ ਕਰਦੇ ਹੋਏ ਉਨ੍ਹਾਂ ਦੇ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਇਸ ਮੌਕੇ ਉੱਤੇ ਨੰਨ੍ਹੇਂ ਵਿਦਿਆਰਥੀਆਂ ਹਿਮਾਨੀ, ਖੁਸ਼ੀ, ਮਾਹੀ, ਦਲਜੀਤ, ਰਿਆ, ਦਮਨ, ਜਸਲੀਨ, ਕਨਿਕਾ, ਕੋਮਲ, ਦਿਯਾ, ਦਿਸ਼ਾ, ਰਮਨ, ਪ੍ਰਾਚੀ, ਆਸ਼ਿਮਾ ਆਦਿ ਲਾਲ ਰੰਗ ਦੇ ਕੱਪੜੇ ਪਾਕੇ, ਲਾਲ ਬੈਲੂਨ ਫੜ ਸੰਸਥਾ ਵਿੱਚ ਪਹੁੰਚੇ। ਇਸਦੇ ਨਾਲ ਹੀ ਅਧਿਆਪਕਾਂ ਨੇ ਵੀ ਆਪਣਾ ਪਿਆਰ ਵਿਅਕਤ ਕਰਦੇ ਹੋਏ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਸਭ ਨੂੰ ਪਿਆਰ ਨਾਲ ਮਿਲਕੇ ਰਹਿਣ ਦਾ ਸੰਦੇਸ਼ ਦਿੱਤਾ ਅਤੇ ਕਿਹਾ ਕਿ ਇਹ ਪਿਆਰ ਮਾਂ-ਬਾਪ, ਪਤੀ-ਪਤਨੀ, ਭੈਣ-ਭਰਾ, ਗੁਰੂ ਲਈ ਵਿਅਕਤ ਕਰਣਾ ਚਾਹੀਦਾ ਹੈ ਜੋ ਸਾਡੇ ਸੱਚੇ ਸਾਥੀ ਹਨ ਅਤੇ ਸਾਡੀ ਹਰ ਜਰੂਰਤ ਦਾ ਧਿਆਨ ਰੱਖਦੇ ਹਨ।

No comments: