BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਫੀਡ ਸਟੋਰ 'ਤੇ ਚੋਰੀ ਕਰਨ ਆਏ ਨੌਜਵਾਨ ਮੋਟਰਸਾਈਕਲ ਛੱਡ ਫ਼ਰਾਰ

ਜਲਾਲਾਬਾਦ, 15 ਫਰਵਰੀ (ਬਬਲੂ ਨਾਗਪਾਲ)- ਸ਼ਹਿਰ ਦੇ ਮੇਨ ਚੌਂਕ ਰਾਮ ਲੀਲਾ ਚਾਕ ਦੇ ਨੇੜੇ ਬਣੀ ਛਾਬੜਾ ਫੀਡ ਸਟੋਰ 'ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਦੁਕਾਨਦਾਰ ਨੂੰ ਪਤਾ ਲੱਗਣ 'ਤੇ ਚੋਰ ਮੋਟਰਸਾਈਕਲ ਛੱਡ ਕੇ ਫ਼ਰਾਰ ਹੋ ਗਏ। ਦੁਕਾਨ ਮਾਲਕ ਸਤੀਸ਼ ਕੁਮਾਰ ਛਾਬੜਾ ਪੁੱਤਰ ਭਗਵਾਨ ਦਾਸ ਦੇ ਭਰਾ ਰਮਨ ਛਾਬੜਾ ਨੇ ਦੱਸਿਆ ਕਿ ਦੁਪਹਿਰੇ ਲਗਭਗ 2 ਵਜੇ ਉਹ ਦੁਕਾਨ 'ਤੇ ਆਏ ਹੋਏ ਗਾਹਕਾਂ ਨੂੰ ਤੋਰ ਰਿਹਾ ਸੀ ਤਾਂ ਦੋ ਨੌਜਵਾਨ ਜੋ ਕਿ ਬਿਨਾਂ ਨੰਬਰੀ ਹੀਰੋ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਸੀ,ਜਿਨਾਂ ਵਿਚੋਂ ਇਕ ਨੌਜਵਾਨ ਮੋਟਰਸਾਈਕਲ 'ਤੇ ਹੀ ਬੈਠਾ ਰਿਹਾ ਤੇ ਦੂਸਰੇ ਨੇ ਪਸ਼ੂ ਫੀਡ ਦਾ ਗੱਟਾ ਚੁੱਕ ਕੇ ਮੋਟਰਸਾਈਕਲ 'ਤੇ ਰੱਖ ਲਿਆ। ਇਹ ਨੌਜਵਾਨ ਜਦੋਂ ਦੂਸਰਾ ਗੱਟਾ ਚੁੱਕਣ ਲੱਗਿਆ ਤਾਂ ਦੁਕਾਨ 'ਤੇ ਕੰਮ ਕਰਦੇ ਲੜਕੇ ਦੀ ਨਜ਼ਰ ਪੈ ਗਈ ਅਤੇ ਉਸ ਨੇ ਉਕਤ ਨੌਜਵਾਨ ਨੂੰ ਬਾਂਹ ਤੋਂ ਫੜ ਲਿਆ। ਇਹ ਦੇਖ ਕੇ ਮੋਟਰਸਾਈਕਲ 'ਤੇ ਸਵਾਰ ਨੌਜਵਾਨ ਮੋਟਰਸਾਈਕਲ ਛੱਡ ਕੇ ਦੌੜ ਗਿਆ। ਹੱਥ ਆਇਆ ਨੌਜਵਾਨ ਵੀ ਦੁਕਾਨ ਦੇ ਲੜਕੇ ਨੂੰ ਧੱਕਾ ਮਾਰ ਕੇ ਅਤੇ ਬਾਂਹ ਛੁਡਾ ਕੇ ਦੌੜ ਗਿਆ। ਇਸ ਸਾਰੀ ਘਟਨਾ ਤੋਂ ਬਾਅਦ ਅਸੀਂ ਥਾਣਾ ਸਿਟੀ ਨੂੰ ਸੂਚਿਤ ਕੀਤਾ ਅਤੇ ਥਾਣਾ ਸਿਟੀ ਦੇ ਮੁਲਾਜ਼ਮ ਆ ਕੇ ਮੋਟਰਸਾਈਕਲ ਲੈ ਗਏ। ਇਸ ਸਾਰੀ ਘਟਨਾ ਸਾਹਮਣੇ ਦੁਕਾਨ 'ਤੇ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ ? ਜ਼ਿਕਰਯੋਗ ਹੈ ਕਿ ਥਾਣਾ ਸਿਟੀ ਪੁਲਿਸ ਵੱਲੋਂ ਡੀ ਐਸ ਪੀ ਜਲਾਲਾਬਾਦ ਦੇ ਹੁਕਮਾਂ ਤੇ ਬਿਨਾਂ ਨੰਬਰੀ ਦੋ ਪਹੀਆ ਵਾਹਨ ਚਾਲਕਾਂ ਦੇ ਖ਼ਲਾਫ਼ ਕਈ ਦਿਨ ਕਾਰਵਾਈ ਕਰਨ ਤੋਂ ਬਾਅਦ ਅਜੇ ਵੀ ਬਿਨਾਂ ਨੰਬਰੀ ਦੋ ਪਹੀਆਂ ਵਾਹਨ ਆਮ ਦੇਖੇ ਜਾ ਸਕਦੇ ਹਨ ਜੋ ਇਨਾਂ ਘਟਨਾਵਾਂ ਵਿਚ ਸ਼ਾਮਿਲ ਹੁੰਦੇ ਹਨ। ਕੁੱਝ ਦਿਨ ਪਹਿਲਾਂ ਵੀ ਬਿਨਾਂ ਨੰਬਰੀ ਮੋਟਰਸਾਈਕਲ ਸਵਾਰ ਨੌਜਵਾਨ ਮੋਬਾਈਲ ਖੋਹ ਕੇ ਫ਼ਰਾਰ ਹੋ ਚੁੱਕੇ ਹਨ।

No comments: