BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੈਰੋਲ ਛੁੱਟੀ ਦੇ ਬਾਅਦ ਵਾਪਿਸ ਨਾ ਗਏ ਭਗੌੜੇ ਨੂੰ ਕਾਬੂ ਕਰਕੇ ਕੀਤਾ ਪੁਲਿਸ ਹਵਾਲੇ

ਕਾਬੂ ਕੀਤਾ ਗਿਆ ਭਗੌੜਾ ਪੀ.ਓ ਸਟਾਫ ਟੀਮ ਨਾਲ
ਜਲਾਲਾਬਾਦ, 18 ਫਰਵਰੀ (ਬਬਲੂ ਨਾਗਪਾਲ)- ਪੀ.ਓ ਸਟਾਫ ਦੀ ਟੀਮ ਨੇ ਪੈਰੋਲ ਛੁੱਟੀ ਦੇ ਬਾਅਦ ਵਾਪਿਸ ਨਾ ਗਏ ਭਗੌੜੇ ਨੂੰ ਕਾਬੂ ਕਰਕੇ ਥਾਣਾ ਸਿਟੀ ਪੁਲਿਸ ਫਾਜ਼ਿਲਕਾ ਦੇ ਹਵਾਲੇ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀ.ਓ ਸਟਾਫ ਇੰਚਾਰਜ ਏ.ਐਸ.ਆਈ ਨਰਿੰਦਰ ਸਿੰਘ ਨੇ ਦੱਸਿਆ ਕਿ ਫਾਜ਼ਿਲਕਾ ਦੀ ਮਾਧਵ ਨਗਰੀ ਦੇ ਨਿਵਾਸੀ ਹਰਪ੍ਰੀਤ ਸਿੰਘ ਊਰਫ ਬਿੱਲਾ ਪੁੱਤਰ ਹਰਬੰਸ ਸਿੰਘ ਦੇ ਖਿਲਾਫ 3 ਜਨਵਰੀ 2013 ਨੂੰ ਧਾਰਾ 302, 427, 148 ਆਈ.ਪੀ.ਐਸ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ 28 ਅਪੈ੍ਰਲ ਨੂੰ ਮਾਣਯੋਗ ਅਦਾਲਤ ਵੱਲੋਂ ਉਕਤ ਵਿਅਕਤੀ ਨੂੰ ਭਗੌੜਾ ਘੋਸ਼ਿਤ ਕੀਤਾ ਗਿਆ ਸੀ ਅਤੇ ਅੱਜ ਪੀ.ਓ ਸਟਾਫ ਵੱਲੋਂ ਉਕਤ ਭਗੌੜੇ ਨੂੰ ਕਾਬੂ ਕਰਕੇ ਥਾਣਾ ਸਿਟੀ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ। ਇਸ ਮੋਕੇ ਤੇ ਉਨਾਂ ਦੇ ਨਾਲ ਹੈਡਕਾਂਸਟੇਬਲ ਰਣਧੀਰ ਸਿੰਘ, ਸਿਪਾਹੀ ਪੇ੍ਰਮ ਸਿੰਘ, ਹੋਮਗਾਰਡ ਜਵਾਨ ਸੋਹਣ ਸਿੰਘ ਆਦਿ ਮੌਜੂਦ ਸਨ।

No comments: