BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਟੋਲ ਪਲਾਜ਼ਿਆਂ 'ਤੇ ਰਾਹਗੀਰਾਂ ਦੀ ਲੁੱਟ ਨੂੰ ਰੋਕਣ ਲਈ ਪੀਲੀ ਪੱਟੀ ਬਣਾਉਣ ਦੀ ਮੰਗ

ਜਲਾਲਾਬਾਦ, 10 ਫਰਵਰੀ (ਬਬਲੂ ਨਾਗਪਾਲ)- ਸਰਹੱਦੀ ਖੇਤਰ ਦੇ ਪਿੰਡ ਗੁੱਦੜ ਵਾਲੀ ਭੈਣੀ ਦੇ ਨੌਜਵਾਨ ਨੇ ਐਫ ਐਫ ਰੋਡ 'ਤੇ ਬਣੇ ਟੋਲ ਪਲਾਜ਼ਿਆਂ 'ਤੇ ਸੜਕੀ ਨਿਯਮਾਂ ਦੀ ਪਾਲਨਾ ਨਾ ਹੋਣ ਕਰਕੇ, ਰਾਹਗੀਰਾਂ ਦੀ ਹੁੰਦੀ ਲੁੱਟ ਨੂੰ ਨੱਥ ਪਾਉਣ ਦੀ ਮੰਗ ਕੀਤੀ ਹੈ। ਇਸ ਪਿੰਡ ਦੇ ਮਲੂਕ ਸਿੰਘ ਪੁੱਤਰ ਗੋਪਾਲ ਸਿੰਘ ਤੇ ਬਲਦੇਵ ਚੰਦ ਨੇ ਕਿਹਾ ਹੈ ਕੇ, ਇਸ ਰੋਡ 'ਤੇ ਪਿਛਲੇ 8-9 ਸਾਲ ਤੋਂ ਚੇਤਕ ਇੰਟਰਪ੍ਰਾਈਜ਼ ਨਾਂ ਦੀ ਕੰਪਨੀ ਲੋਕਾਂ ਤੋਂ ਟੋਲ ਵਸੂਲ ਰਹੀ ਹੈ ਪਰ ਇਸ ਕੰਪਨੀ ਦੇ ਅਧਿਕਾਰੀਆਂ ਵੱਲੋਂ ਪਿੰਡ ਥੇਹਕਲੰਦਰ ਤੇ ਮਾਮੂਜੋਈਆਂ ਦੇ ਟੋਲ ਪਲਾਜ਼ਿਆਂ 'ਤੇ ਪੀਲੀ ਪੱਟੀ ਨਹੀਂ ਲਗਾਈ ਗਈ ਹੈ, ਜਿਸ ਕਰਕੇ ਰਾਹਗੀਰਾਂ ਦੀ ਸ਼ਰੇਆਮ ਲੁੱਟ ਹੋ ਰਹੀ ਹੈ। ਇਸ ਸਬੰਧ ਵਿੱਚ ਮਹਿਕਮੇ ਦੇ ਸਬੰਧਤ ਅਧਿਕਾਰੀ ਅੰਗਰੇਜ਼ ਸਿੰਘ ਦੇ ਨਾਲ ਸੰਪਰਕ ਕੀਤਾ ਗਿਆ ਤਾ ਉਨਾਂ ਨੇ ਕਿਹਾ ਹੈ ਕੇ ਇਸ ਤਰਾਂ ਦੀ ਕੋਈ ਜਾਣਕਾਰੀ ਉਨਾਂ ਦੇ ਧਿਆਨ ਵਿੱਚ ਨਹੀਂ ਪਰ ਫਿਰ ਵੀ ਜੇਕਰ ਲੋਕਾਂ ਦੀ ਸੁਰੱਖਿਆ ਦੇ ਲਈ ਕੋਈ ਉਪਰਾਲਾ ਜ਼ਰੂਰੀ ਹੋਇਆ ਤਾ ਉਹ ਜਰੂਰ ਕਰਨਗੇ।

No comments: