BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਵਿੱਚ ਬਣੇ ਖਾਲਿਆ 'ਚ ਗੰਦਾ ਪਾਣੀ ਖੜਾ ਰਹਿਣ ਤੋ ਲੋਕ ਪ੍ਰੈਸ਼ਾਨ

ਜਲਾਲਾਬਾਦ, 20 ਫਰਵਰੀ (ਬਬਲੂ ਨਾਗਪਾਲ)- ਪੰਜਾਬ 'ਚ ਕੋਈ ਵੀ ਸਰਕਾਰ ਆਉਂਦੀ ਹੈ ਤਾਂ ਉਹ ਪਿੰਡਾ ਦੀ ਨੁਹਾਰ ਬਦਲਨ ਲਈ ਲੱਖਾਂ ਕਰੋੜਾਂ ਰੁਪਏ ਦੀਆ ਗ੍ਰਾਂਟਾ ਦਿੱਤੀਆ ਜਾਂਦੀਆ ਹਨ। ਪਰ ਉੱਥੇ ਠੇਕੇਦਾਰ ਤੇ ਪੀ. ਡਬਲਯੂ. ਡੀ. ਦੀ ਮਿਲੀ ਭੁਗਤ ਨਾਲ ਕਈ ਪਿੰਡਾ ਵਿੱਚ ਗਲੀਆਂ-ਨਾਲੀਆਂ ਦਾ ਕੰਮ ਅਧੂਰਾ ਛੱਡ ਦਿੱਤਾ ਜਾਦਾ ਹੈ। ਜਿਸ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਨਾਂ ਪੈਦਾ ਹੈ। ਜਾਨਕਾਰੀ ਅਨੁਸਾਰ ਪਿੰਡ ਫੱਤੂ ਵਾਲਾ ਦੇ ਅਮਰੀਕ ਸਿੰਘ, ਕੁਲਦੀਪ ਸਿੰਘ ਅਦਿ ਨੇ ਦੱਸਿਆ ਕਿ ਉਹਨਾਂ ਦੇ ਘਰਾਂ ਦੇ ਅੱਗੋਂ ਪਿੱਛਲੇ ਕੁੱਝ ਮਹੀਨਿਆਂ ਤੋਂ ਗੰਦੇ ਪਾਣੀ ਦੇ ਨਿਕਾਸੀ ਲਈ ਇੱਕ ਪੱਕਾ ਖਾਲਾ ਬਣਾਇਆ ਗਿਆ ਸੀ, ਜਿਸ ਦੀ ਢਾਲ ਕਿਸੇ ਪਾਸੇ ਨਾ ਹੋਣ ਕਰਕੇ ਉਸ ਖਾਲੇ ਦਾ ਗੰਦਾ ਪਾਣੀ ਉਹਨਾਂ ਲੋਕਾ ਦੇ ਘਰਾਂ ਅੱਗੇ ਖੜਾ ਰਹਿੰਦਾ ਹੈ। ਜਿਸ ਤੋਂ ਮੱਛਰ ਪੈਦਾ ਹੋ ਕੇ ਬਿਮਾਰੀਆ ਦਾ ਕਾਰਨ ਬਣ ਚੁੱਕਾ ਹੈ। ਉਹਨਾਂ ਕਿਹਾ ਕਿ ਅਸੀ ਕਈ ਵਾਰ ਠੇਕੇਦਾਰ ਤੇ ਪੀ. ਡਬਲਯੂ. ਡੀ. ਦੇ ਜੇਈ ਨੂੰ ਕਿਹਾ ਪਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਇਸ ਖਾਲੇ ਵਿੱਚ ਹੋਰ ਬਜਰੀ ਪਾ ਕੇ ਇੱਕ ਪਾਸੋ ਲੇਵਲ ਉੱਚਾ ਕਰਕੇ ਗੰਦੇ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਕਰ ਦੇਵਾਂਗੇ ਪਰ ਉਹਨਾਂ ਦੇ ਅਜੇ ਤੱਕ ਕਿਸੇ ਦੇ ਕੰਨ ਤੇ ਜੂੰ ਨਹੀ ਸਿਰਕੀ ਪਾਣੀ ਵਾਲਾ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਜਿਸ ਕਰਕੇ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਖਾਲਾ ਦੀ ਨਿਕਾਸੀ ਨਾ ਹੋਣ ਕਰਕੇ ਗੰਦਾ ਪਾਣੀ ਲਗਾਤਾਰ ਖੜਾ ਰਹਿਣ ਤੋ ਵੱਧ ਰਿਹਾ ਮੱਛਰ ਅਤੇ ਹੋਰ ਉਸ ਵਿੱਚ ਕਈ ਜੀਵ ਪੈਦਾ ਹੋ ਚੁੱਕੇ ਹਨ। ਜਿਸ ਤੋ ਮਲੈਰੀਆ, ਡੈਂਗੂ ਵਰਗੀਆ ਹੋਰ ਕਈ ਬਿਮਾਰੀਆ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਇਧਰ ਪੱਤਰਕਾਰਾ ਨੇ ਕਈ ਵਾਰ ਇਸ ਗੰਦੇ ਪਾਣੀ ਦੀ ਨਿਕਾਸੀ ਬਾਰੇ ਜੇਈ ਤੇ ਠੇਕੇਦਾਰ ਨਾਲ ਗੱਲਬਾਤ ਕੀਤੀ ਤਾਂ ਸਿਰਫ ਲਾਰੇ ਤੋ ਸਵਾ ਕੋਝ ਪੱਲੇ ਨਹੀ ਪਾ ਰਹੇ। ਉਹਨਾ ਲੋਕਾਂ ਨੇ ਉੱਚ ਅਧਿਕਾਰੀਅ ਤੋ ਮੰਗ ਕੀਤੀ ਹੈ ਕਿ ਇਸ ਦਾ ਮੋਕਾ ਵੇਖਾ ਜਾਵੇ। ਜਿਸ ਵਿੱਚ ਗਲਤੀ ਹੈ। ਉਸ ਤੇ ਕਾਰਵਾਈ ਕੀਤੀ ਜਾਵੇ।

No comments: